ਓਰਲੀਨਜ਼:ਭਾਰਤ ਦੇ ਪ੍ਰਿਯਾਂਸ਼ੂ ਰਜਾਵਤ ਨੇ ਅੱਜ ਇੱਥੇ ਰੋਮਾਂਚਕ ਫਾਈਨਲ ਵਿੱਚ ਡੈਨਮਾਰਕ ਦੇ ਮੈਗਨਸ ਜੋਹਨਸਨ ਨੂੰ ਤਿੰਨ ਗੇਮਾਂ ਵਿੱਚ ਹਰਾ ਕੇ ਓਰਲੀਨਜ਼ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਥਾਮਸ ਕੱਪ 2022 ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਮੱਧ ਪ੍ਰਦੇਸ਼ ਦੇ 21 ਸਾਲਾ ਪ੍ਰਿਯਾਂਸ਼ੂ ਨੇ ਦੁਨੀਆ ਦੇ 49ਵੇਂ ਨੰਬਰ ਦੇ ਖਿਡਾਰੀ ਨੂੰ 68 ਮਿੰਟਾਂ ਵਿੱਚ 21-15, 19-21, 21-16 ਨਾਲ ਹਰਾ ਕੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ। ਕੁਆਲੀਫਾਇਰਜ਼ ਤੋਂ ਫਾਈਨਲ ਤੱਕ ਦਾ ਸਫਰ ਤੈਅ ਕਰਨ ਵਾਲੇ ਦੋਵਾਂ ਖਿਡਾਰੀਆਂ ਨੇ ਫਾਈਨਲ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਅੰਤ ’ਚ ਭਾਰਤੀ ਖਿਡਾਰੀ ਨੇ ਖਿਤਾਬ ਆਪਣੇ ਨਾਮ ਕੀਤਾ।