ਲੁਸਾਨੇ (ਸਵਿਟਜ਼ਰਲੈਂਡ):ਚਾਰ ਵਾਰ ਦੀ ਅਫਰੀਕੀ ਚੈਂਪੀਅਨ ਮਾਰੀਸ਼ਸ਼ ਦੀ ਬੈਡਿਮੰਟਨ ਖਿਡਾਰਨ ਕੇਟ ਫੂ ਕੁਨੇ ’ਤੇ ਅੱਜ ਡੋਪਿੰਗ ਮਾਮਲੇ ’ਚ ਦੋ ਸਾਲ ਦੀ ਪਾਬੰਦੀ ਲਾ ਦਿੱਤੀ ਗਈ। ਉਹ ਹੁਣ ਟੋਕੀਓ ਓਲੰਪਿਕ ’ਚ ਨਹੀਂ ਖੇਡ ਸਕੇਗੀ। ਖੇਡਾਂ ਸਬੰਧੀ ਅਦਾਲਤ ਨੇ ਉਸ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਨਾਈਜੀਰੀਆ ’ਚ ਅਫ਼ਰੀਕੀ ਚੈਂਪੀਅਨਸ਼ਿਪ-2019 ਦੌਰਾਨ ਕਿਸੇ ਨੇ ਜਾਣਬੁੱਝ ਕੇ ਉਸ ਦੇ ਪਾਣੀ ਵਾਲੀ ਬੋਤਲ ’ਚ ਐਨਾਬੋਲਿਕ ਸਟੀਰਾਈਡ ਮਿਲਾ ਦਿੱਤਾ ਸੀ। ਇਹ ਅਪੀਲ ਵਿਸ਼ਵ ਬੈਡਮਿੰਟਨ ਸੰਘ ਨੇ ਕੀਤੀ ਸੀ, ਜਿਸ ’ਚ ਉਸ ਨੇ ਆਪਣੀ ਡੋਪਿੰਗ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਡੋਪਿੰਗ ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਕੇਟ ਦੀ ਕੋਈ ਗਲਤੀ ਨਹੀਂ ਹੈ ਅਤੇ ਉਸ ਨੇ ਕੋਈ ਪਾਬੰਦੀ ਨਹੀਂ ਲਗਾਈ ਸੀ।