ਫਰੀਦਕੋਟ 31 ਜੁਲਾਈ

ਰਾਜ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਵੱਖ ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਉਪਲਬਧ ਕਰਵਾਈ ਜਾਂਦੀ ਹੈ। ਇਸੇ ਮੰਤਵ ਨੂੰ ਮੁੱਖ ਰੱਖਦਿਆ ਸਵੈ ਰੁਜ਼ਗਾਰ ਸਕੀਮਾਂ ਲਈ ਇਥੇ ਬੈੱਕ ਫਿੰਕੋ (ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ) ਜਿਲ•ਾ ਫਰੀਦਕੋਟ ਦੀ ਜਿਲ•ਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਜਿਲ•ਾ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਅਫਸਰ ਸ੍ਰੀ ਗੁਰਮੀਤ ਸਿੰਘ ਬਰਾੜ ਦੀ ਪ੍ਰਧਾਨਗੀ ਵਿੱਚ ਹੋਈ।ਇਸ ਮੀਟਿੰਗ ਵਿੱਚ ਡਿਪਟੀ ਅਰਥ ਅੰਕੜਾ ਸਲਾਹਕਾਰ ਸ੍ਰੀ ਪ੍ਰੇਮ ਕੁਮਾਰ ਏ.ਪੀ.ਓ., ਐਲ.ਡੀ.ਐਮ. ਅਤੇ ਬੈਕਫਿੰਕੋ ਵੱਲੋਂ ਸ੍ਰੀ ਕਰਮਜੀਤ ਸਿੰਘ ਸੇਖੋਂ ਇਨਫੋਰਸਮੈਂਟ ਅਫਸਰ ਹਾਜ਼ਰ ਹੋਏ।
ਮੀਟਿੰਗ ਦੌਰਾਨ ਸਕਰੀਨਿੰਗ ਕਮੇਟੀ ਵੱਲੋਂ ਐਨ.ਬੀ.ਸੀ. ਸਕੀਮ ਅਧੀਨ, ਲੋਹਾਰਾ ਕਾਰੋਬਾਰ, ਖੇਤੀਬਾੜੀ ਦੇ ਸੰਦ ਬਣਾਉਣ, ਕਾਰਪੇਂਟਰ ਯੂਨਿਟ, ਇਲੈਕਟਰੀਕਲ ਗੁਡਜ ਸ਼ਾਪ, ਕਰਿਆਨਾ ਦੁਕਾਨ ਅਤੇ ਡੇਅਰੀ ਫਾਰਮ ਵਾਸਤੇ ਕੁੱਲ 21 ਲੱਖ ਦੇ ਕਰਜੇ ਕੇਸ ਤਿਆਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਬੈੱਕ ਫਿੰਕੋ ਦੇ ਇਨਫੋਰਸਮੈਂਟ ਅਫਸਰ ਸ੍ਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਿਭਾਗ ਵੱਲੋਂ ਐਨ.ਬੀ.ਸੀ. ਸਕੀਮ ਅਧੀਨ ਖੇਤੀਬਾੜੀ ਸਹਾਇਕ ਧੰਦੇ, ਸਮਾਲ ਬਿਜਨਸ ਅਤੇ ਸਮਾਲ ਸਕੇਲ ਇੰਡਸਟਰੀ ਵਾਸਤੇ ਬਹੁਤ ਹੀ ਘੱਟ ਵਿਆਜ ਦਰ ਉਪਰ ਕਰਜੇ ਵੰਡੇ ਜਾਂਦੇ ਹਨ। ਕਰਜਾ ਲੈਣ ਦੇ ਚਾਵਾਨ ਵਿਅਕਤੀ ਵਧੇਰੇ ਜਾਣਕਾਰੀ ਲਈ ਬੈਂਕ ਫਿੰਕੋ ਦੇ ਦਫਫਤਰ ਡਾ. ਅੰਦਬੇਕਰ ਭਵਨ, ਨੇੜੇ ਮੇਨ ਪੋਸਟ ਆਫਿਸ, ਫਰੀਦਕੋਟ ਵਿਖੇ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।