ਫਰੀਦਕੋਟ – ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ‘ਚ ਬਾਦਲਾਂ ਦਾ ਨਾਮ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਖਿਲਾਫ ਰੋਸ ਮੁਜਾਹਰੇ ਕਰਨੇ ਸ਼ੁਰੂ ਹੋ ਚੁੱਕੇ ਹਨ। ਜਿਸਦੇ ਚਲਦਿਆਂ ਅੱਜ ਫਰੀਦਕੋਟ ਦੇ ਪਿੰਡ ਭਾਨਾ ‘ਚ ਜਥੇਬੰਦੀਆਂ ਨੇ ਸਪੀਕਰ ‘ਚ ਅਨਾਉਂਸਮੈਂਟ ਕਰਾਈ ਕਿ ਕਿਸੇ ਵੀ ਅਕਾਲੀ ਲੀਡਰਾਂ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਥੇ ਹੀ ਫਰੀਦਕੋਟ ਦੇ ਮੁੱਖ ਚੌਂਕ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ, ਮਜੀਠੀਆ, ਸੁਖਬੀਰ ਬਾਦਲ ਦਾ ਪੁਤਲਾ ਵੀ ਫੂਕਿਆ ਗਿਆ।