ਨਵੀਂ ਦਿੱਲੀ, 3 ਜਨਵਰੀ

ਦਿੱਲੀ ਪੁਲੀਸ ਨੇ ਵਿਵਾਦਤ ਮੋਬਾਈਲ ਐਪ ‘ਬੁਲੀ ਬਾਈ’ ਬਣਾਉਣ ਵਾਲਿਆਂ ਬਾਰੇ ਗਿਟ ਹੱਬ ਪਲੈਟਫਾਰਮ ਤੋਂ ਅਤੇ ਐਪ ਬਾਰੇ ਸਭ ਤੋਂ ਪਹਿਲਾਂ ਪੋਸਟ ਕਰਨ ਵਾਲੇ ਸ਼ਖ਼ਸ ਬਾਰੇ ਟਵਿੱਟਰ ਤੋਂ ਜਾਣਕਾਰੀ ਮੰਗੀ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਟਵਿੱਟਰ ਨੂੰ ‘ਬੁਲੀ ਬਾਈ ਐਪ’ ਨਾਲ ਸਾਂਝੀ ਕੀਤੀ ਗਈ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਉਸ ਦੇ ਪਲੈਟਫਾਰਮ ਤੋਂ ਹਟਾਉਣ ਅਤੇ ਉਸ ਉੱਪਰ ਰੋਕ ਲਗਾਉਣ ਲਈ ਵੀ ਕਿਹਾ ਹੈ। ਇਸ ਐਪ ’ਤੇ ਸੈਂਕੜੇ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ‘ਨਿਲਾਮੀ’ ਲਈ ਪਾਈਆਂ ਗਈਆਂ ਹਨ, ਜਿਨ੍ਹਾਂ ਵਿਚ ਕੁਝ ਪ੍ਰਸਿੱਧ ਸ਼ਖਸ਼ੀਅਤਾਂ ਵੀ ਹਨ।