ਇਲੈਕਸ਼ਨਜ਼ ਬੀ ਸੀ ਨੇ ਕਿਹਾ ਹੈ ਕਿ ਵੋਟਾਂ ਵਾਲੇ ਦਿਨ ਗ਼ੈਰ-ਹਾਜਰ ਅਤੇ ਡਾਕ ਰਾਹੀਂ ਪ੍ਰਾਪਤ ਹੋਏ ਬੈਲਟ ਪੇਪਰਾਂ ਦੀ ਚੱਲ ਰਹੀ ਸਕ੍ਰੀਨਿੰਗ ਤੋਂ ਪਤਾ ਲੱਗਦਾ ਹੈ ਕਿ ਲੱਗਭੱਗ 65,000 ਬੈਲਟ ਪੇਪਰ ਗਿਣਤੀ ਦੇ ਅੰਤਿਮ ਗੇੜ ਵਿਚ ਗਿਣੇ ਜਾਣਗੇ। ਪਹਿਲਾਂ 20 ਅਕਤੂਬਰ ਨੂੰ ਇਲੈਕਸ਼ਨਜ਼ ਬੀ ਸੀ ਨੇ ਅੰਦਾਜ਼ਾ ਲਾਇਆ ਸੀ ਕਿ ਤਕਰੀਬਨ 49,000 ਬੈਲਟ ਪੇਪਰ ਅੰਤਿਮ ਗੇੜ ਵਿਚ ਗਿਣੇ ਜਾਣਗੇ। ਸੂਬਾਈ ਚੋਣਾਂ ਲਈ ਅੰਤਿਮ ਗਿਣਤੀ ਪ੍ਰਕਿਰਿਆ 26 ਅਕਤੂਬਰ ਨੂੰ ਸ਼ੁਰੂ ਹੋਵੇਗੀ ਅਤੇ 28 ਅਕਤੂਬਰ ਨੂੰ ਸਮਾਪਤ ਹੋਵੇਗੀ। ਅੰਤਿਮ ਗਿਣਤੀ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੋਣ ਅਧਿਕਾਰੀ 19 ਅਕਤੂਬਰ ਨੂੰ ਸ਼ਾਮ 8 ਵਜੇ ਤੱਕ ਪ੍ਰਾਪਤ ਹੋਏ ਗ਼ੈਹਾਜ਼ਰ ਅਤੇ ਮੇਲ-ਇਨ ਬੈਲਟ ਪੇਪਰਾਂ ਦੀ ਜਾਂਚ ਕਰ ਰਹੇ ਹਨ। ਇਸ ਜਾਂਚ ਅਧੀਨ ਇਹ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਵੋਟਰ ਵੋਟ ਪਾਉਣ ਦੇ ਯੋਗ ਸੀ ਅਤੇ ਉਸ ਨੇ ਪਹਿਲਾਂ ਵੋਟ ਨਹੀਂ ਪਾਈ ਸੀ। ਇਲੈਕਸ਼ਨਜ਼ ਬੀ.ਸੀ. ਵੱਲੋਂ ਕੱਲ੍ਹ 25 ਅਕਤੂਬਰ ਨੂੰ ਜ਼ਿਲੇ ਦੇ ਹਿਸਾਬ ਨਾਲ ਗਿਣਤੀ ਕਰਨ ਵਾਲੇ ਬਾਕੀ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ।