ਚੰਡੀਗੜ• 25 ਅਗਸਤ– ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ 2 ਹੋਰ ਜਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਕਰਮਦੀਪ ਕੌਰ ਢਿੱਲੋਂ ਨੂੰ ਜਿਲਾ ਫਾਜਲਿਕਾ ਅਤੇ ਬੀਬੀ ਦਲਜੀਤ ਕੌਰ ਪਵਾ ਨੂੰ ਲੁਧਿਆਣਾ ਦਿਹਾਤੀ-2 (ਪੁਲਿਸ ਜਿਲਾ ਖੰਨਾ) ਦਾ ਪ੍ਰਧਾਨ ਬਣਾਇਆ ਗਿਆ ਹੈ।