ਸਪੋਰਟਸ ਡੈਸਕ– ਬੀਬੀਆਂ ਦਾ ਟੀ-20 ਚੈਲੰਜ 2020 ਟੂਰਨਾਮੈਂਟ ਦਾ ਦੂਜਾ ਮੈਚ ਅੱਜ ਵੇਲੋਸਿਟੀ ਅਤੇ ਟ੍ਰੇਲਬਲੇਜ਼ਰਸ ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ ’ਚ ਖੇਡਿਆ ਗਿਆ, ਜਿਸ ਵਿਚ ਟ੍ਰੇਲਬਲੇਜ਼ਰਸ ਨੇ ਵੇਲੋਸਿਟੀ ਨੂੰ 9 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਵੇਲੋਸਿਟੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟ੍ਰੇਲਬਲੇਜ਼ਰਸ ਨੂੰ 48 ਦੌੜਾਂ ਦਾ ਟੀਚਾ ਦਿੱਤਾ ਸੀ।
ਵੇਲੋਸਿਟੀ ਵਲੋਂ ਸ਼ੈਫਾਲੀ ਨੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਜਿਵੇਂ ਹੀ ਉਸ ਦੀ ਵਿਕਟ ਡਿੱਗੀ, ਬਾਕੀ ਪਲੇਅਰ ਵੀ ਪਵੇਲੀਅਨ ਦੀ ਰਾਹ ਵੇਖਦੇ ਨਜ਼ਰ ਆਏ। ਟ੍ਰੇਲਬਲੇਜ਼ਰਸ ਦੀ ਸਪਿਨਰ ਸੋਫੀਆ ਨੇ ਇਸ ਦੌਰਾਨ ਵੇਲੋਸਿਟੀ ਟੀਮ ਦੀਆਂ ਚਾਰ ਵਿਕਟਾ ਆਊਟ ਕੀਤੀਆਂ ਅਤੇ ਪੂਰੀ ਟੀਮ ਸਿਰਫ਼ 47 ਦੌੜਾਂ ਹੀ ਬਣਾ ਸਕੀ।
ਸ਼ੈਫਾਲੀ ਵਰਮਾ ਅਤੇ ਡੇਨੀਅਲ ਵਾਇਟ ਓਪਨਿੰਗ ’ਤੇ ਉਤਰੀ। ਜਦਕਿ ਟ੍ਰੇਲਬਲੇਜ਼ਰਸ ਵਲੋਂ ਗੇਂਦਬਾਜ਼ੀ ਦੀ ਕਮਾਲ ਸੰਭਾਲੀ ਸ਼ੂਲਨ ਗੋਸਵਾਮੀ ਨੇ। ਸ਼ੈਫਾਲੀ ਨੇ ਝੂਲਨ ਦੇ ਪਹਿਲੇ ਓਵਰ ’ਚ ਤੇਜ਼ ਦੌੜਾਂ ਬਣਾਈਆਂ ਪਰ ਤੀਜੇ ਹੀ ਓਵਰ ’ਚ ਸ਼ੈਫਾਲੀ ਆਊਟ ਹੋ ਗਈ। ਗੋਸਵਾਮੀ ਵਲੋਂ ਬਿਹਤਰੀਨ ਗੇਂਦ ਨੂੰ ਮਾਰਨ ਦੇ ਚੱਕਰ ’ਚ ਸ਼ੈਫਾਲੀ ਵਿਕਟ ਆਊਟ ਹੋ ਗਈ। ਉਸ ਨੇ 9 ਗੇਂਦਾਂ ’ਚ ਇਕ ਛੱਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ।
ਇਸ ਤੋਂ ਅਗਲੇ ਹੀ ਓਵਰ ’ਚ ਗੇਂਦਬਾਜ਼ ਸੋਫੀਆ ਦੀ ਗੇਂਦ ’ਤੇ ਕਪਤਾਨ ਮਿਤਾਲੀ ਰਾਜ ਵੀ ਆਪਣੀ ਵਿਕਟ ਗੁਆ ਬੈਠੀ। ਉਸ ਨੇ ਸਿਰਫ 1 ਦੌੜ ਹੀ ਬਣਾਈ। ਉਥੇ ਹੀ ਵੇਦਾ ਕ੍ਰਿਸ਼ਣਾਮੂਰਤੀ ਪਹਿਲੀ ਹੀ ਗੇਂਦ ’ਤੇ ਸੋਫੀਆ ਦਾ ਸ਼ਿਕਾਰ ਹੋ ਗਈ। ਬ੍ਰਿਟਿਸ਼ ਆਲਰਾਊਂਡਰ ਡੇਨੀਅਲ ਵਾਇਟ ਇਸ ਮੌਚ ’ਚ ਵੀ ਵੱਡਾ ਸਕੋਰ ਬਣਾਉਣ ’ਚ ਨਾਕਾਮ ਰਹੀ। ਉਸ ਨੇ 11 ਗੇਂਦਾ ’ਚ 3 ਦੌੜਾਂ ਬਣਾਈਆਂ ਅਤੇ ਗੋਸਵਾਮੀ ਦੀ ਗੇਂਦ ’ਤੇ ਮੰਦਾਨਾ ਨੂੰ ਕੈਚ ਫੜ੍ਹਾ ਕੇ ਪਵੇਲੀਅਨ ਪਰਤ ਗਈ।
ਇਸ ਤੋਂ ਬਾਅਦ ਸੁਸ਼ਮਾ ਵਰਮਾ ਨੂੰ ਵੀ ਸਿਰਫ ਇਕ ਦੌੜ ’ਤੇ ਸੋਫੀਆ ਨੇ ਆਊਟ ਕਰ ਦੱਤਾ। ਸੁਸ਼ਮਾ ਨੇ ਬੀਤੇ ਦਿਨੀਂ ਸੁਪਰਨੋਵਾਸ ਖਿਲਾਫ ਖੇਡੇ ਗਏ ਮੈਚ ’ਚ ਆਪਣੀ ਪਾਰੀ ਦੇ ਦਮ ’ਤੇ ਆਪਣੀ ਟੀਮ ਨੂੰ ਜਿੱਤਵਾਇਆ ਸੀ। ਇਸ ਤਰ੍ਹਾਂ ਵੇਲੋਸਿਟੀ ਨੇ ਪਹਿਲੇ ਪਾਵਰਪਲੇਅ ’ਚ 6 ਓਵਰਾਂ ’ਚ ਹੀ 22 ਦੌੜਾਂ ’ਤੇ 5 ਵਿਕਟਾਂ ਗੁਆ ਲਈਆਂ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਬੀਆਂ ਦੇ ਟੀ-20 ਚੈਲੰਜ 2020 ਟੂਰਨਾਮੈਂਟ ਦਾ ਪਹਿਲਾਂ ਮੈਚ ਬੁੱਧਵਾਰ ਨੂੰ ਸੁਪਰਨੋਵਸ ਤੇ ਵੇਲੋਸਿਟੀ ਵਿਚਾਲੇ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ ਸੀ ਜਿਸ ‘ਚ ਵੇਲੋਸਿਟੀ ਨੇ ਸੁਪਰਨੋਵਸ ਨੂੰ 5 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।