ਸਮਸਤੀਪੁਰ/ਪਟਨਾ, 6 ਨਵੰਬਰ
ਸ਼ਰਾਬਬੰਦੀ ਵਾਲੇ ਸੂਬੇ ਬਿਹਾਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ ਕਿਉਂਕਿ ਅੱਜ ਚਾਰ ਹੋਰ ਲੋਕਾਂ ਨੇ ਦਮ ਤੋੜ ਦਿੱਤਾ ਹੈ। ਮੌਤਾਂ ਦੇ ਨਵੇਂ ਮਾਮਲੇ ਸਮਸਤੀਪੁਰ ਜ਼ਿਲ੍ਹੇ ਵਿੱਚੋਂ ਸਾਹਮਣੇ ਆੲੇ ਹਨ। ਇਸ ਤੋਂ ਪਹਿਲਾਂ ਗੋਪਾਲਗੰਜ ਅਤੇ ਪੱਛਮੀ ਚੰਪਾਰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੇ ਮਰਨ ਦੀ ਖ਼ਬਰ ਆਈ ਸੀ। ਸਮਸਤੀਪੁਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਮਾਨਵਜੀਤ ਸਿੰਘ ਢਿੱਲੋਂ ਅਨੁਸਾਰ ਮਰਨ ਵਾਲਿਆਂ ਵਿੱਚ ਸੈਨਾ ਦਾ ਇਕ ਜਵਾਨ ਤੇ ਬੀਐੱਸਐੱਫ ਦਾ ਇਕ ਕਰਮਚਾਰੀ ਸਣੇ ਚਾਰ ਲੋਕ ਸ਼ਾਮਲ ਹਨ। ਇਹ ਸਾਰੇ ਪਟੋਰੀ ਥਾਣਾ ਖੇਤਰ ਦੀ ਰਪੋਲੀ ਪੰਚਾਇਤ ਅਧੀਨ ਆਉਣ ਵਾਲੇ ਪਿੰਡਾਂ ਦੇ ਵਸਨੀਕ ਸਨ।