ਸਰੀ , ਬ੍ਰਿਟਿਸ਼ ਕੋਲੰਬੀਆ : ਬਿਨਾਂ ਕਿਸੇ ਡਿਗਰੀ ਤੋਂ ਆਪਣੇ ਆਪ ਨੂੰ ਵਕੀਲ ਦੱਸ ਲੋਕਾਂ ਦੇ ਕਾਨੂੰਨੀ ਮਸਲੇ ਸੁਲਝਾਉਣ ਦੇ ਦਾਅਵੇ ਕਰਨ ਦੇ ਦੋਸ਼ਾ ਤਹਿਤ ਪੰਜਾਬੀਆਂ ਦੇ ਗੜ੍ਹ ਸਰੀ ਬ੍ਰਿਟਿਸ਼ ਕੋਲੰਬੀਆ ਦੀ ਜਸਮੀਤ ਧਾਲੀਵਾਲ ( ਜਸਮੀਤ ਕੌਰ ਔਜਲਾ) ਤੇ ਅਦਾਲਤ ਵੱਲੋ ਬੈਨ ਲਗਾਇਆ ਗਿਆ ਹੈ, ਜਸਮੀਤ ਕੌਰ ਦੀ ਕੰਪਨੀ ਗਲੋਬਲ ਯੂਨਿਟੀ ਕੰਸਲਟਿੰਗ ਕਾਰਪੋਰੇਸ਼ਨ ਤੇ ਪਰਮਾਨੈਂਟ ਬੈਨ ਲਗਾਇਆ ਗਿਆ ਹੈ ਕਿ ਉਹ ਲੋਕਾ ਨੂੰ ਕਿਸੇ ਵੀ ਢੰਗ ਦੀ ਕਾਨੂੰਨੀ ਸਲਾਹ ਨਹੀਂ ਦੇ ਸਕਦੀ , ਜਸਮੀਤ ਧਾਲੀਵਾਲ ਤੇ ਕਥਿਤ ਦੋਸ਼ ਲੱਗਾ ਹੈ ਕਿ ਉਸ ਵੱਲੋ ਆਪਣੇ ਇੱਕ ਕਲਾਇੰਟ ਨੂੰ ਕਾਨੂਨੀ ਸਹਾਇਤਾ ਦੇਣ ਦੇ ਬਦਲੇ ਉਸ ਕੋਲੋ ਘਰ ਦੇ ਕੰਮ ਜਿਸ ‘ਚ ਖਾਣਾ ਬਣਾਉਣ ਤੋ ਲੈਕੇ ਸਾਫ ਸਫਾਈ ਕਰਵਾਇਆ ਗਿਆ ਸੀ ਪਰ ਕੋਈ ਵੀ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ, ਇਸ ਤਰਾ ਦੇ ਕੁਝ ਹੋਰ ਕਥਿਤ ਦੋਸ਼ ਵੀ ਉਸ ਉਤੇ ਲਗਾਏ ਗਏ ਸਨ। ਅਦਾਲਤ ਵੱਲੋ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਨਾਮ ਦੇ ਨਾਲ ‘ਵਕੀਲ’ ਸ਼ਬਦ ਨਹੀਂ ਲਗਾ ਸਕਦੀ।