ਚੰਡੀਗੜ੍ਹ, 26 ਜੂਨ:- ਵਿਭਾਗ ਬਦਲੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਤਨਾਅ ਜਾਰੀ ਹੈ।ਜਿਸ ਕਾਰਨ ਸਿੱਧੂ ਵਲੋਂ ਨਵੇਂ ਮਿਲੇ ਵਿਭਾਗ ਬਿਜਲੀ ਵਿਭਾਗ ਦਾ ਆਹੁਦਾ ਨਹੀਂ ਸੰਭਾਲਿਆ ਗਿਆ ਹੈ, ਪਰ ਪੰਜਾਬ ਸਕੱਤਰੇਤ ਨੇ ਆਪਣੀ ਸਾਰੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ।ਅੱਜ ਪੰਜਾਬ ਬਿਜਲੀ ਬੋਰਡ ਚੰਡੀਗੜ੍ਹ ਦਫ਼ਤਰ ਅੱਗੇ ਨਵਜੋਤ ਸਿੰਘ ਸਿੱਧੂ (ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ) ਨਾਂ ਦੀ ਪਲੇਟ ਲਗਾ ਦਿੱਤੀ ਗਈ ਹੈ।
ਸਿੱਧੂ ਅਤੇ ਕੈਪਟਨ ਦੀ ਲੜਾਈ ਦਾ ਨੁਕਸਾਨ ਇਸ ਸਮੇਂ ਸੱਭ ਤੋਂ ਵੱਧ ਬਿਜਲੀ ਵਿਭਾਗ ਨੂੰ ਹੋਰ ਰਿਹਾ ਹੈ, ਕਿਉਂਕਿ ਮੰਤਰੀ ਦੀ ਗੈਰ ਹਾਜ਼ਰੀ ਕਾਰਨ ਵਿਭਾਗ ਦੇ ਬਹੁਤ ਸਾਰੇ ਕੰਮ ਰੁਕੇ ਪਏ ਹਨ।ਦੂਸਰਾ ਇਸ ਸਮੇਂ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।ਇਸ ਲਈ ਵਿਭਾਗ ਦੇ ਲਈ ਆਪਣੇ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਇਸ ਸਬੰਧੀ ਕੋਈ ਵੀ ਵੱਡਾ ਫ਼ੈਸਲਾ ਲੈਣਾ ਮੁਸ਼ਕਿਲ ਹੈ।ਸਿੱਧੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਨੇ ਵਿਰੋਧੀਆਂ ਨੂੰ ਸਿੱਧੂ ‘ਤੇ ਤੰਦ ਕਸਣ ਦਾ ਮੌਕਾ ਦੇ ਦਿੱਤਾ ਹੈ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਸ ਸਮੇਂ ਵਿਭਾਗ ਬਿਨ੍ਹਾਂ ਡਰਾਇਵਰ ਚੱਲ ਰਿਹਾ ਹੈ।