ਰਾਏਕੋਟ, 31 ਮਾਰਚ:- ਕਰਫਿਊ ਦੌਰਾਨ ਘਰਾਂ ਵਿੱਚ ਭੁੱਖੇ ਬੈਠੇ ਦਿਹਾੜੀਦਾਰ ਤੇ ਕਮਜੋਰ ਵਰਗ ਦੇ ਲੋਕਾਂ ਲਈ ਪ੍ਰਸ਼ਾਸਨ ਦੀ ਸਹਿਮਤੀ ਨਾਲ ਸਮਾਜ ਸੇਵੀ ਸੰਸਥਾਵਾਂ ਵਲੋਂ ਘਰ ਬੈਠੇ ਹੀ ਰਾਸ਼ਨ ਪਹੁੰਚਾਇਆ ਜਾ ਰਿਹਾ। ਇਸੇ ਮਹਿੰਮ ‘ਚ ਯੋਗਦਾਨ ਪਾਉਂਦਿਆਂ ਪੰਜਾਬ ਲੋਕ ਸੇਵਾ ਆਯੋਗ ਦੇ ਮੈਂਬਰ ਬਿਕਰਮਜੀਤ ਸਿੰਘ ਖਾਲਸਾ ਵਲੋਂ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਨਿੱਜੀ ਤੌਰ ‘ਤੇ 51000 ਰੁਪਏ ਦੇਣ ਦਾ ਐਲਾਨ ਕੀਤਾ।
ਬਿਕਰਮਜੀਤ ਸਿੰਘ ਖਾਲਸਾ ਮੰਦਰ ਸ਼ਿਵਾਲਾ ਖਾਮ ਵਿਖੇ ਮੰਦਰ ਕਮੇਟੀ, ਜੇ.ਸੀ.ਆਈ ਕਲੱਬ, ਲਾਇੰਨਜ਼ ਕਲੱਬ, ਰੋਟਰੀ ਕਲੱਬ, ਗੁੱਗਾ ਮਾੜੀ ਸੇਵਾ ਸੰਮਤੀ, ਮਾਨ ਕਲੱਬ, ਗਰੀਨ ਐੱਸ ਵੈਲਫੇਅਰ ਫੋਰਸ, ਮੁਸਲਿਮ ਵੈਲਫੇਅਰ ਸੁਸਾਇਟੀ ਵਲੋਂ ਰਾਏਕੋਟ ਇਲਾਕੇ ‘ਚ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਚਲਾਈ ਜਾ ਰਹੀ ਮੁਹਿੰਮ ‘ਚ ਸ਼ਾਮਲ ਹੋਏ ਸਨ। ਉਹਨਾਂ ਇਸ ਸਬੰਧੀ ਐਸ.ਡੀ.ਐਮ. ਰਾਏਕੋਟ ਤੇ ਤਹਿਸੀਲਦਾਰ ਰਾਏਕੋਟ ਨਾਲ ਵੀ ਗੱਲਬਾਤ ਕੀਤੀ ਤੇ ਕਰੋਨਾ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਯਤਨਾ ਦੀ ਜਾਣਕਾਰੀ ਲਈ। ਉਹਨਾਂ ਮੰਦਰ ਕਮੇਟੀ ਵਲੋਂ ਕੀਤੇ ਜਾ ਰਹੇ ਇਸ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸੀਬਤ ਦੀ ਘੜੀ ‘ਚ ਗਰੀਬ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਬਿਕਰਮਜੀਤ ਸਿੰਘ ਖਾਲਸਾ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਪੰਡਤ ਕ੍ਰਿਸ਼ਨ ਕੁਮਾਰ ਜੋਸ਼ੀ, ਹੀਰਾ ਲਾਲ ਬਾਂਸਲ, ਲੱਕੀ ਬੁੱਟਰ, ਬਲਜੀਤ ਸਿੰਘ ਲਾਡੂ ਬਾਬਾ, ਮਹੇਸ਼ ਅੱਗਰਵਾਲ ਗੋਲਾ, ਰੋਹਿਤ ਅੱਗਰਵਾਲ ਸਮੇਤ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ ਧੀਗੜਾਂ, ਰਾਜ ਸਿੰਗਲਾ, ਬਿੰਦਰਜੀਤ ਸਿੰਘ, ਜੀਤਾ ਅਕਾਲਗੜ•, ਮਨੋਜ ਵਰਮਾਂ, ਭੂਸਨ ਜੈਨ, ਕਮਲ ਜੈਦਕਾ ਆਦਿ ਵੀ ਹਾਜ਼ਰ ਸਨ।