ਮਿਆਮੀ:ਲਾਅਨ ਟੈਨਿਸ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਐਸ਼ ਬਾਰਟੀ ਨੇ ਬਿਆਂਕਾ ਐਂਡਰੀਸਕੂ ਨੂੰ ਹਰਾ ਕੇ ਮਿਆਮੀ ਓਪਨ ਵਿਮੈਨਜ਼ ਸਿੰਗਲਜ਼ ਖਿਤਾਬ ਜਿੱਤ ਲਿਆ ਹੈ। ਬਾਰਟੀ ਜਦ 6-3, 4-0 ਨਾਲ ਅੱਗੇ ਚਲ ਰਹੀ ਸੀ ਤਾਂ ਬਿਆਂਕਾ ਦੇ ਪੈਰ ਵਿਚ ਸੱਟ ਲੱਗ ਗਈ ਜਿਸ ਕਾਰਨ ਉਸ ਨੇ ਮੈਚ ਵਿਚੋਂ ਹਟਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਇਟਲੀ ਦਾ 19 ਸਾਲਾ ਯਾਨਿਕ ਸਿਨਰ ਇਸ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਚੈਂਪੀਅਨ ਬਣਨ ਲਈ ਯਤਨ ਕਰੇਗਾ। ਉਸ ਦਾ ਫਾਈਨਲ ਵਿਚ ਮੁਕਾਬਲਾ ਪੋਲੈਂਡ ਦੇ ਹੂਬਰਟ ਹੁਰਕਾਜ਼ ਨਾਲ ਹੋਵੇਗਾ।