ਵਾਸ਼ਿੰਗਟਨ, 17 ਜੁਲਾਈ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਵੱਲੋਂ ਵ੍ਹਾਈਟ ਹਾਊਸ ਵਿੱਚ ਦੁਵੱਲੀ ਮੀਟਿੰਗ ਦੌਰਾਨ ਚੀਨ ਵੱਲੋਂ ਪੇਸ਼ ਚੁਣੌਤੀਆਂ ’ਤੇ ਚਰਚਾ ਕੀਤੀ ਗਈ। ਮਰਕਲ ਨੇ ਬਾਇਡਨ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਅਸੀਂ ਚੀਨ ਬਾਰੇ ਗੱਲਬਾਤ ਕੀਤੀ ਹੈ ਅਤੇ ਇਸ ਨੂੰ ਲੈ ਕੇ ਸਾਡੀ ਸਮਝ ਇੱਕੋ ਜਿਹੀ ਸੀ ਕਿ ਚੀਨ ਕਈ ਖੇਤਰਾਂ ਵਿੱਚ ਸਾਡਾ ਮੁਕਾਬਲੇਬਾਜ਼ ਹੈ।’ ਉਨ੍ਹਾਂ ਕਿਹਾ ਕਿ ਦੋਨਾਂ ਨੇਤਾਵਾਂ ਨੇ ਸਹਿਯੋਗ ਦੇ ਕਈ ਪਹਿਲੂਆਂ ਤੋਂ ਇਲਾਵਾ ਚੀਨ ਨਾਲ ਮੁਕਾਬਲੇ ’ਤੇ ਗੱਲਬਾਤ ਕੀਤੀ ਭਾਵੇਂ ਉਹ ਆਰਥਿਕ ਖੇਤਰ ਬਾਰੇ ਹੋਵੇ ਜਾਂ ਜਲਵਾਯੂ ਸੁਰੱਖਿਆ, ਫ਼ੌਜੀ ਖੇਤਰ ਜਾਂ ਫਿਰ ਸੁਰੱਖਿਆ ਖੇਤਰ। ਉਨ੍ਹਾਂ ਕਿਹਾ, ‘ਯਕੀਨਨ ਅੱਗੇ ਵੀ ਬਹੁਤ ਚੁਣੌਤੀਆਂ ਹਨ।’ ਮਰਕਲ ਨੇ ਕਿਹਾ, ‘ਚੀਨ ਨਾਲ ਵਪਾਰ ਇਸ ਧਾਰਨਾ ’ਤੇ ਟਿਕਿਆ ਹੋਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ।’