• 100 ਕਰੋੜ ਰੁਪੋਏ ਖਰਚ ਕੇ ਬਹੁ-ਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਕੀਤਾ ਜਾ ਰਿਹਾ ਅਧੁਨੀਕਰਨ: ਚੰਨੀ
• ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ ਸੀ.ਸੀ.ਟੀ.ਵੀ ਕੈਮਰੇ ਲਾ ਕੇ ਮੁੱਖ ਦਫਤਰ ਤੋਂ ਕੀਤੀ ਜਾਵੇਗੀ ਅਨਾਲਾਈਨ ਨਿਗਰਾਨੀ: ਚੰਨੀ
ਚੰਡੀਗੜ•, 2 ਜੁਲਾਈ: ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਨੇ ਡਿਜ਼ੀਟਲ ਪੰਜਾਬ ਪ੍ਰੋਗਰਾਮ ਅਧੀਨ ਸਮੁੱਚੇ ਸਰਕਾਰੀ ਬਹੁ-ਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਤੈਨਾਤ ਸਟਾਫ ਵਲੋਂ ਰੋਜ਼ਾਨਾ ਹਾਜ਼ਰੀ ਆਧਾਰ ਬੇਸਡ ਬਾਇਓਮੈਟ੍ਰਿਕ ਸਿਸਟਮ ਰਾਹੀਂ ਲਗਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਉਪਰਾਲੇ ਲਈ ਐਨ.ਆਈ.ਸੀ ਵਲੋਂ ਵਿਭਾਗ ਨੂੰ ਸਨਮਾਨਿਤ ਕੀਤਾ ਗਿਆ ਹੈ।
ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 100 ਕਰੋੜ ਰੁਪਏ ਖਰਚ ਕੇ ਬਹੁ-ਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਸਮੁੱਚਾ ਅਧੁਨੀਕਰਨ ਕੀਤਾ ਜਾ ਰਿਹਾ ਹੈ।ਉਨ•ਾਂ ਕਿਹਾ ਕਿ ਇਹ ਉਪਰਾਲਾ ਸੂਬੇ ਦੇ ਨੌਜਵਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਰੋਜ਼ਗਾਰ ਲਈ ਕਿੱਤਾ ਮੁੱਖੀ ਸਿਖਲਾਈ ਅਤੇ ਹੁਨਰਮੰਦ ਬਣਾਉਣ ਦੇ ਲਈ ਕੀਤਾ ਜਾ ਰਿਹਾ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਹਾਜ਼ਰੀ ਤੋਂ ਇਲਾਵਾ ਸਟਾਫ ਵਲੋਂ ਲਈਆਂ ਜਾਣ ਵਾਲੀਆਂ ਛੁੱਟੀਆਂ ਦਾ ਰਿਕਾਰਡ ਵੀ ਆਧਾਰ ਬੇਸਡ ਬਾਇਓਮੈਟ੍ਰਿਕ ਸਿਸਟਮ ਰਾਹੀਂ ਹਾਜ਼ਰੀ ਪੋਰਟਲ ‘ਤੇ ਵੀ ਉਪਲਬੱਧ ਹੋ ਜਾਵੇਗਾ।ਤਕਨੀਕੀ ਸਿੱਖਿਆ ਮੰਤਰੀ ਨੇ ਨਾਲ ਹੀ ਇਹ ਵੀ ਦੱਸਿਆ ਕਿ ਇਸ ਦੇ ਅਗਲੇ ਪੜਾਅ ਵਿਚ ਸਰਕਾਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਪੜ• ਰਹੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਆਧਾਰ ਬੇਸਡ ਬਾਇਓਮੈਟ੍ਰਿਕ ਸਿਸਟਮ ਰਾਹੀਂ ਲਗਵਾਉਣ ਦੀ ਪ੍ਰੀਕ੍ਰਿਆ ਵੀ ਜਲਦੀ ਹੀ ਪੂਰੀ ਕਰ ਲਈ ਜਾਵੇਗੀ।
ਸ. ਚੰਨੀ ਨੇ ਦੱਸਿਆ ਕਿ ਇੱਕ ਹੋਰ ਅਹਿਮ ਉਪਰਾਲੇ ਦੇ ਤਹਿਤ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਅਨਾਲਾਈਨ ਮੁੱਖ ਦਫਤਰ ਨਾਲ ਜੋੜਿਆ ਜਾਵੇਗਾ।ਉਨ•ਾਂ ਦੱਸਿਆ ਕਿ ਇਹ ਕੈਮਰੇ ਲੱਗਣ ਨਾਲ ਜਿੱਥੇ ਕਲਾਸਾਂ ਵਿਚ ਪੜਾਈ ਦੀ ਨਿਗਰਾਨੀ ਰੱਖੀ ਜਾਵੇਗੀ ਉੱਥੇ ਇਮਤਿਹਾਨ ਵੀ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਾਰਨੀ ਹੇਠ ਹੀ ਕਰਵਾਏ ਜਾਣਗੇ।
ਇਸ ਦੇ ਨਾਲ ਹੀ ਤਕਨੀਕੀ ਸਿੱਖਿਆ ਮੰਤਰੀ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਸਾਰੇ ਮੁਲਾਜ਼ਮਾ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਤਕਨੀਕੀ ਸਿਖਿਆ ਸੰਸਥਾਵਾਂ ਵਿਚ 100 ਫੀਸਦੀ ਦਾਖਲੇ ਅਤੇ ਨਤੀਜੇ ਯਕੀਨੀ ਬਣਾਏ ਜਾਣ।ਉਨਾਂ ਨਾਲ ਹੀ ਕਿਹਾ ਕਿ ਵਧੀਆ ਨਤੀਜੇ ਦੇਣ ਵਾਲਿਆਂ ਨੂੰ ਸਨਮਾਨਿਆ ਜਾਵੇਗਾ ਅਤੇ ਮਾੜੇ ਨਤੀਜਿਆਂ ਦੇਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਐਨ.ਆਈ.ਸੀ ਵਲੋਂ ਅੱਜ ਦਿੱਤਾ ਗਿਆ ਸਨਮਾਨ ਵਿਭਾਗ ਦੇ ਨੋਡਲ ਅਫਸਰ ਵਜੋਂ ਤੈਨਾਤ ਸ੍ਰੀ ਨਰਿੰਦਰ ਪਾਲ ਸਿੰਘ ਲਾਂਬਾ ਨੇ ਪ੍ਰਾਪਤ ਕੀਤਾ।