ਸਿਡਨੀ:ਉੱਘੇ ਕ੍ਰਿਕਟਰ ਸਰ ਡਾਨ ਬਰੈਡਮੈਨ ਦੀ ਟੋਪੀ ਸਾਢੇ ਚਾਰ ਲੱਖ ਆਸਟਰੇਲੀਅਨ ਡਾਲਰ ਦੀ ਵਿਕੀ ਹੈ। ਇਥੇ ਹੋਈ ਨਿਲਾਮੀ ਵਿਚ ਆਸਟਰੇਲੀਅਨ ਵਪਾਰੀ ਪੀਟਰ ਫਰੀਡਮੈਨ ਨੇ ਬਰੈਡਮੈਨ ਦੀ ਟੈਸਟ ਕ੍ਰਿਕਟ ਦੀ ਹਰੀ ਟੋਪੀ ਲਈ 3.40 ਲੱਖ ਅਮਰੀਕੀ ਡਾਲਰ ਦਿੱਤੇ। ਇਸ ਤੋਂ ਪਹਿਲਾਂ ਵੀ ਪੀਟਰ ਨੇ 68 ਲੱਖ ਡਾਲਰ ਵਿਚ ਨਿਰਵਾਨਾ ਫਰੰਟ ਮੈਨ ਗਰੁੱਪ ਦੇ ਕੋਬੇਨ ਦੀ ਗਿਟਾਰ ਖਰੀਦੀ ਸੀ।