– 21ਅਪ੍ਰੈਲ ਨੂੰ ਬਿਨਾਂ ਕਿਸੇ ਰਜਿਸਟਰੇਸ਼ਨ ਦੇ ਆਓ ਅਤੇ ਮੁਫ਼ਤ ਵਿੱਚ ਇੱਕ ਨਵੀਂ ਸਪੋਰਟ (ਖੇਡ) ਅਜ਼ਮਾਓ
ਬ੍ਰੈਂਪਟਨ/ਸਟਾਰ ਨਿਊਜ਼- ਨਿਵਾਸੀਆਂ ਨੂੰ 21 ਅਪ੍ਰੈਲ ਨੂੰ ਉਹਨਾਂ ਦੇ ਭਾਈਚਾਰੇ ਵਿੱਚ ਖੇਡਾਂ ਬਾਰੇ ਜਾਣਨ ਲਈ ਸਿਟੀ ਦੇ ਸਭ ਤੋਂ ਪਹਿਲੇ ਸਪੋਰਟਸ ਡੇ ਇਨ ਬ੍ਰੈਂਪਟਨ (ਬ੍ਰੈਂਪਟਨ ਵਿੱਚ ਖੇਡਾਂ ਦਾ ਦਿਨ) ਵਿੱਚ ਸੱਦਾ ਦਿੱਤਾ ਜਾਂਦਾ ਹੈ।
ਬ੍ਰੈਂਪਟਨ ਸੌਕਰ ਸੈਂਟਰ ਅਤੇ ਕੈਸੀ ਕੈਂਪਬੈਲ ਕਮਿਉਨਿਟੀ ਸੈਂਟਰ ਵਿਖੇ ਸਵੇਰੇ 10 ਵਜੇ ਅਤੇ ਸ਼ਾਮ 4 ਵਜੇ ਦੇ ਵਿਚਕਾਰ ਮੁਫ਼ਤ ਡ੍ਰੌਪ-ਇਨਸ (ਬਿਨਾਂ ਸਮਾਂ ਲਏ ਜਾਂ ਬਿਨਾਂ ਰਜਿਸਟਰੇਸ਼ਨ ਦੇ) ਵਿੱਚ ਨਵੀਂ ਖੇਡ ਅਜ਼ਮਾਓ। ਮੁੱਖ ਸਪੋਰਟਸ (ਖੇਡਾਂ) ਵਿੱਚ ਸ਼ਾਮਲ ਹਨ, ਬੇਸਬਾਲ, ਲੈਕਰੋਸ, ਸੌਕਰ, ਟਰੈਕ, ਫੁੱਟਬਾਲ, ਮਾਰਸ਼ਲ ਆਰਟਸ, ਜਿਮਨਾਸਟਿਕਸ, ਵੀਲ੍ਹਚੇਅਰ ਬਾਸਕੇਟਬਾਲ, ਹਾਕੀ, ਤੈਰਾਕੀ ਆਦਿ।
ਪ੍ਰੋਗਰਾਮ ਸਿਟੀ ਵੱਲੋਂ ਅਤੇ ਇਸ ਨਾਲ ਸਬੰਧਿਤ ਨੌਜਵਾਨ ਸਪੋਰਟਸ (ਖੇਡਾਂ) ਸੰਗਠਨਾਂ, ਬ੍ਰੈਂਪਟਨ ਸਪੋਰਟ ਅਲਾਈਂਸ (ਖੇਡ ਗਠਜੋੜ), ਦੂਜੇ ਭਾਈਚਾਰਕ ਸਪੋਰਟ (ਖੇਡ) ਦੇ ਨਾਲ ਮੁਹੱਈਆ ਕੀਤਾ ਗਿਆ ਹੈ। ਪਰਿਵਾਰਾਂ ਨੂੰ ਸਾਡੇ ਸਥਾਨਕ ਨਾਬਾਲਗ ਸਪੋਰਟ (ਖੇਡ) ਸਮੂਹਾਂ ਨਾਲ ਜੁੜਨ, ਸ਼ਹਿਰ ਵਿੱਚ ਉਪਲਬਧ ਉਹਨਾਂ ਦੇ ਪ੍ਰੋਗਰਾਮਾਂ ਅਤੇ ਬਹੁਤ ਸਾਰੀਆਂ ਗਤੀਵਿਧੀਆਂ ਬਾਰੇ ਹੋਰ ਜਾਣਨ ਲਈ ਸੱਦਾ ਦਿੱਤਾ ਜਾਂਦਾ ਹੈ। ਇਨਾਮ ਜਿੱਤਣ ਦਾ ਮੌਕਾ ਪ੍ਰਾਪਤ ਕਰਨ ਲਈ ਕਾਰਜਕਰਮ ਪਾਸਪੋਰਟ (ਕੋਈ ਕਾਰਡ ਜਾਂ ਛੋਟੀ ਕਿਤਾਬੜੀ) ‘ਤੇ ਤਿੰਨ ਮੋਹਰਾਂ ਲਗਵਾਓ!
ਕਾਰਜਕਰਮਾਂ ਦੀ ਇੱਕ ਪੂਰੀ ਸਮਾਂ ਸੂਚੀ ਲਈ, ੱੱੱ।ਬਰਅਮਪਟੋਨ।ਚਅ ‘ਤੇ ਜਾਓ।
ਮਜ਼ੇਦਾਰ ਤੱਥ:
• ਬ੍ਰੈਂਪਟਨ ਵਿੱਚ ਹੈ: 233+ ਆਉਟਡੋਰ/ਇਨਡੋਰ ਸਪੋਰਟਸ (ਖੇਡ) ਫੀਲਡ, 36 ਰੇਕ੍ਰੀਏਸ਼ਨ (ਮਨਪਰਚਾਵਾ) ਫੈਸਿਲਿਟੀਜ, 18 ਆਈਸ ਪੈਡਸ, 13 ਸਵਿਮਿੰਗ ਪੂਲਸ, 7 ਫਿੱਟਨੈਸ ਸੈਂਟਰ, 4 ਆਉਟਡੋਗ ਸਕੇਟਿੰਗ ਰਿੰਕ, 1 9-ਹੋਲ ਪਬਲਿਕ ਗੋਲਫ ਕੋਰਸ, ਅਤੇ 1 ਸਕੀ ਹਿੱਲ
• ਸਿਟੀ ਦੇ ਮੁੱਖ ਤਿੰਨ ਰਜਿਸਟਰੇਸ਼ਨ ਹਨ: ਤੈਰਾਕੀ, ਕੈਂਪਸ ਅਤੇ ਸਕੇਟਿੰਗ
• ਸ਼ਹਿਰ ਵਿੱਚ 20,000 ਭਾਗੀਦਾਰਾਂ ਅਤੇ 80 ਬਾਲਗ ਭਾਈਚਾਰਕ ਸਮੂਹਾਂ ਦੇ ਨਾਲ 21 ਨੌਜਵਾਨ ਸਪੋਰਟਸ (ਖੇਡ) ਸਾਥੀ ਸਮੂਹ ਹਨ।