ਸਟਾਰ ਨਿਊਜ਼:- ਬਰੈਮਪਟਨ ਵੈਸਟ ਤੌਂ ਐਮ ਪੀ ਪੀ ਵਿਕ ਢਿਲੌਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀA ਸਰਕਾਰ ਨੇ ਸੂਬੇ ਵਿਚੋਂ 20 ਸ਼ਾਨਦਾਰ ਵਿਅਕਤੀਆਂ ਨੂੰ ਪੀੜਤਾਂ ਦੀ ਸਹਾਇਹਤਾ ਕਰਨ ਵਿਚ ਯੋਗਦਾਨ ਪਾਉਣ ਲਈ ਅਟਾਰਨੀ ਜਨਰਲ ਵੱਲੋਂ ਉਹਨਾਂ ਨੂੰ ਵਿਕਟਮ ਸਰਵਿਸਸ ਅਵਾਰਡ ਨਾਲ ਸਨਮਾਨਿਆ ਗਿਆ। 
ਬਰੈਮਪਟਨ ਦੇ ਕੇਵਿਨ ਰਾਮਕਿਸੂਨ ਨੂੰ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਇਸ ਅਵਾਰਡ ਨਾਲ ਸਨਮਾਨਿਆ ਗਿਆ। ਕੇਵਿਨ ਪਿਛਲੇ 4 ਸਾਲਾਂ ਤੋਂ ਵਿਕਟਮ ਸਰਵਸਿਸ ਆਫ ਪੀਲ ਸੰਸਥਾ ਨਾਲ ਦਿਲੋਂ ਵਲੰਟੀਅਰ ਕਰ ਰਿਹੇ ਹਨ। ਉਹਨਾਂ ਨੇ ਇਸ ਸਮੇਂ ਦੌਰਾਨ ਬਹੁਤ ਸਾਰੇ ਅਪਰਾਧ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ। ਇਸ ਭੁਮਿਕਾ ਵਿਚ ਕੇਵਿਨ ਮੇਨੇਜਮੈਂਟ, ਸਟਾਫ ਅਤੇ ਸੰਕਟ ਦੇ ਜਵਾਬਦੇਹਾਂ ਨਾਲ ਇਕਜੁੱਟ ਹੋ ਕੇ ਲੋਕਾਂ ਦੀ ਮਦਦ ਕਰਦਾ ਹੈ। Aਸੁਦੇ ਲਈ ਕਿਸੇ ਦੇ ਸਥਿਤੀ ਵਿਚ ਆਪਣੇ ਕਲਾਇੰਟ ਅਤੇ ਆਪਣੀ ਟੀਮ ਦੀ ਸੁਰੱਖਿਆ ਸੱਭ ਤੋਂ ਉੱਤਮ ਹੁੰਦੀ ਹੈ।
ਬਰੈਮਪਟਨ ਵੈਸਟ ਤੌਂ ਐਮ ਪੀ ਪੀ ਵਿਕ ਢਿਲੌਂ ਨੇ ਕਿਹਾ ਕਿ, ” ਇਸ ਅਵਾਰਡ ਦੇ ਪ੍ਰਾਪਤਕਰਤਾਵਾਂ ਨੇ   ਅਪਰਾਧ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਵਿਚ ਮਿਸਾਲੀ ਹਿੰਮਤ ਅਤੇ ਸਮਰਪਣ ਦਾ ਪ੍ਰਦਰਸ਼ਣ ਕੀਤਾ ਹੈ। ਮੈਂ ਉਹਨਾਂ ਦੀ ਪ੍ਰਤਿਬਧਤਾ ਦਾ ਧੰਨਵਾਦੀ ਹਾਂ। ਸਾਡੀ ਸਰਕਾਰ ਅਪਰਾਧ ਦੇ ਸ਼ਿਕਾਰ ਪੀੜਤਾਂ ਲਈ ਹਮੇਸ਼ਾ ਹੀ ਪ੍ਰਤਿਬਧਤਾ ਨਾਲ ਕੰਮ ਕਰਦੀ ਹੈ। “