ਬਰਮਿੰਘਮ, 4 ਜੁਲਾਈ
ਚੇਤੇਸ਼ਵਰ ਪੁਜਾਰਾ ਦੀਆਂ 66 ਦੌੜਾਂ ਤੇ ਰਿਸ਼ਭ ਪੰਤ (57) ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਇੰਗਲੈਂਡ ਖਿਲਾਫ਼ ਬਰਮਿੰਘਮ ਟੈਸਟ ਦੇ ਚੌਥੇ ਦਿਨ ਪਹਿਲੇ ਸੈੈਸ਼ਨ ਵਿੱਚ ਆਪਣੀ ਦੂਜੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 229 ਦੌੜਾਂ ਬਣਾ ਲਈਆਂ ਹਨ। ਦੁਪਹਿਰ ਦੇ ਖਾਣੇ ਦੀ ਬ੍ਰੇਕ ਮੌਕੇ ਰਵਿੰਦਰ ਜਡੇਜਾ 17 ਦੌੜਾਂ ਅਤੇ ਮੁਹੰਮਦ ਸ਼ਾਮੀ 13 ਦੌੜਾਂ ਨਾਲ ਨਾਬਾਦ ਸੀ। ਇੰਗਲੈਂਡ ਲਈ ਅੱਜ ਮੈਥਿਊ ਪੌਟਸ ਨੇ ਦੋ ਜਦੋਂਕਿ ਜੈਕ ਲੀਚ ਤੇ ਸਟੂਅਰਟ ਬਰੌਡ ਨੇ ਇਕ ਇਕ ਵਿਕਟ ਲਈ। ਭਾਰਤ ਨੇ ਆਪਣੀ ਪਾਰੀ ਵਿੱਚ 416 ਦੌੜਾਂ ਬਣਾਈਆਂ ਸਨ ਤੇ ਉਸ ਨੇ ਇੰਗਲੈਂਡ ਦੀ ਪਹਿਲੀ ਪਾਰੀ 284 ਦੌੜਾਂ ’ਤੇ ਸਮੇਟ ਦਿੱਤੀ ਸੀ। ਇਸ ਤਰ੍ਹਾਂ ਭਾਰਤੀ ਟੀਮ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 132 ਦੌੜਾਂ ਦੀ ਲੀਡ ਮਿਲੀ ਸੀ।