ਟੱਲੇਵਾਲ (ਬਰਨਾਲਾ), 6 ਅਗਸਤ
ਬਰਨਾਲਾ ਸ਼ਹਿਰ ਦੇ ਧਨੌਲਾ ਰੋਡ ’ਤੇ ਨਵਜੰਮੇ ਬੱਚੇ ਦਾ ਸਿਰ ਮਿਲਣ ਨਾਲ ਦਹਿਸ਼ਤ ਫ਼ੈਲ ਗਈ ਹੈ। ਨਵਜੰਮੇ ਬੱਚੇ ਦਾ ਸਿਰ ਸੜਕ ਦੇ ਡਿਵਾਈਡਰ ’ਤੇ ਪਿਆ ਸੀ ਅਤੇ ਇਸ ਸਿਰ ਨੂੰ ਕੀੜੇ ਮਕੌੜੇ ਖਾ ਰਹੇ ਸਨ। ਘਟਨਾ ਸਥਾਨ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਕਾਗਜ਼ ਇਕੱਠੇ ਕਰਨ ਵਾਲੇ ਬੱਚੇ ਇਸ ਸਿਰ ਦੇ ਨੇੜੇ ਖੜੇ ਸਨ, ਜਦੋਂ ਉਨ੍ਹਾਂ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਨਵਜੰਮੇ ਬੱਚੇ ਦਾ ਸਿਰ ਹੈ। ਪੁਲੀਸ ਵਲੋਂ ਮੌਕੇ ’ਤੇ ਪੁੱਜ ਕੇ ਸਿਰ ਚੁੱਕਿਆ ਸਰਕਾਰੀ ਹਸਪਤਾਲ ਭੇਜ ਦਿੱਤਾ। ਡੀਐੱਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ।