ਬਠਿੰਡਾ 8 ਮਾਰਚ
ਅੱਜ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਧੋਬੀਆਣਾ ਬਸਤੀ ਵਿੱਚ ਅਧਿਆਪਕ ਜੋੜੇ ਨੇ ਆਪਣੇ ਸਾਥੀ ਅਧਿਆਪਕ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ’ਚ ਦਾਖ਼ਲ ਵੀਰਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਜਦੋਂ ਸਕੂਲ ਦੇ ਵਰਾਂਡੇ ਵਿਚ ਵਿਦਿਆਰਥੀਆਂ ਨੂੰ ਲੈ ਕੇ ਕਲਾਸ ਵਿੱਚ ਜਾ ਰਿਹਾ ਸੀ ਤਾਂ ਤਾਂ ਸਕੂਲ ਤਾਇਨਾਤ ਅਧਿਆਪਕ ਜੁਗਦੀਪ ਸਿੰਘ ਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਨੇ ਉਸ ’ਤੇ ਹੱਲਾ ਬੋਲ ਦਿੱਤਾ ਤੇ ਸਿਰ ਵਿੱਚ ਪੱਥਰ ਮਾਰਿਆ। ਉਨ੍ਹਾਂ ਡੀਈਓ ਬਠਿੰਡਾ ਅਤੇ ਸਥਾਨਕ ਪੁਲੀਸ ਤੋਂ ਤੋਂ ਮੰਗ ਕੀਤੀ ਕਿ ਇਸ ਬਣਦੀ ਕਾਰਵਾਈ ਕੀਤੀ ਜਾਵੇ। ਉਧਰ ਦੂਜੇ ਅਧਿਆਪਕ ਜੁਗਦੀਪ ਸਿੰਘ ਨੇ ਕਿਹਾ ਕਿ ਮਾਮਲਾ ਹੱਲ ਹੋ ਗਿਆ ਹੈ। ਇਸ ਮਾਮਲੇ ਦੀ ਤਫਤੀਸ਼ ਸਿਵਲ ਲਾਈਨ ਦੀ ਪੁਲੀਸ ਕਰ ਰਹੀ ਹੈ