ਬਠਿੰਡਾ, 21 ਜੁਲਾਈ

ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਵਿੱਚ ਵਿਕਾਸ ਦੇ ਦਾਅਵੇ ਅੱਜ ਮੀਂਹ ਵਿੱਚ ਰੁੜ ਗਏ। ਸ਼ਹਿਰ ਦੇ ਲਗਪਗ ਸਾਰੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਥੇ ਸ਼ਹਿਰ ਦੇ ਬਹੁਤ ਸਾਰੇ ਇਲਾਕੇ ਪਾਣੀ ਦੀ ਗ੍ਰਿਫ਼ਤ ਵਿਚ ਆ ਗਏ ਹਨ। ਇਥੋਂ ਦੇ ਪਰਸ ਰਾਮ ਨਗਰ ਇਲਾਕੇ ਵਿੱਚ ਸਾਬਕਾ ਐੱਮਸੀ ਵਿਜੈ ਕੁਮਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਕਿਸ਼ਤੀ ਚਲਾਈ। ਸ਼ਹਿਰ ਦੇ ਸਿਰਕੀ ਬਾਜ਼ਾਰ ’ਚ ਮਕਾਨ ਦੀ ਛੱਤ ਡਿੱਗਣ ਨਾਲ 19 ਸਾਲਾ ਸ਼ਾਹ ਆਲਮ ਅਤੇ 27 ਸਾਲਾ ਮੁਹੰਮਦ ਕਾਦਰ ਜ਼ਖ਼ਮੀ ਹੋ ਗਏ। ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਕਾਰਕੁਨਾਂ ਨੂੰ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਪਹੁੰਚਾ ਦਿੱਤਾ ਹੈ।