ਮੁੰਬਈ — ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਜਲਦ ਹੀ ਡਬਲ ਰੋਲ ‘ਚ ਨਜ਼ਰ ਆਉਣ ਵਾਲੀ ਹੈ। ‘ਏ ਦਿਲ ਹੈ ਮੁਸ਼ਕਿਲ’ ਨਾਲ ਪਰਦੇ ‘ਤੇ ਵਾਪਸੀ ਕਰਨ ਵਾਲੀ ਐਸ਼ਵਰਿਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ‘ਫੰਨੇ ਖਾਂ’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਫਿਲਹਾਲ ਐਸ਼ਵਰਿਆ ਹੱਥ 2 ਫਿਲਮਾਂ ਹੋਰ ਲੱਗ ਚੁੱਕੀਆਂ ਹਨ ਇਕ ਫਿਲਮ ‘ਰਾਤ ਔਰ ਦਿਨ’ ਦਾ ਰੀਮੇਕ ਅਤੇ ਇਕ ਹੋਰ ਫਿਲਮ ਹੈ ਜਿਸ ‘ਚ ਐਸ਼ਵਰਿਆ ਡਬਲ ਰੋਲ ਕਰਦੀ ਨਜ਼ਰ ਆਵੇਗੀ।
ਇਸ ਗੱਲ ਦੀ ਜਾਣਕਾਰੀ ਪ੍ਰੇਰਣਾ ਅਰੋੜਾ ਨੇ ਦਿੱਤੀ ਹੈ। ਪ੍ਰੇਰਣਾ ਅਰੋੜਾ ਨੇ ਕਿਹਾ, ”ਫੰਨੇ ਖਾਂ’ ‘ਚ ਐਸ਼ਵਰਿਆ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ। ਇਸ ਤੋਂ ਇਲਾਵਾ ਐਸ਼ਵਰਿਆ ਨਾਲ ਅਸੀਂ ਦੋ ਫਿਲਮਾਂ ਕਰ ਰਹੇ ਹਾਂ। ਸਿਧਾਰਥ ਆਨੰਦ ਮੇਰੇ ਨਾਲ ਇਨ੍ਹਾਂ ਦੋਵਾਂ ਫਿਲਮਾਂ ‘ਚ ਸਹਿ-ਨਿਰਮਾਤਾ ਹੋਣਗੇ। ਇਹ ਦੋਵੇਂ ਥ੍ਰਿਲਰ ਫਿਲਮਾਂ ਹਨ। ਇਸ ਫਿਲਮ ‘ਚ ਐਸ਼ਵਰਿਆ ਡਬਲ ਰੋਲ ‘ਚ ਦਿਖਾਈ ਦੇਵੇਗੀ। ਫਿਲਹਾਲ ਅਜੇ ਤੱਕ ਇਸ ਫਿਲਮ ਦੀ ਕਾਸਟ ਬਾਰੇ ਕੋਈ ਐਲਾਨ ਕੀਤਾ ਗਿਆ ਹੈ”।
ਫਿਲਮ ‘ਰਾਤ ਔਰ ਦਿਨ’ ਦੇ ਰੀਮੇਕ ਬਾਰੇ ਉਨ੍ਹਾਂ ਕਿਹਾ, ”ਇਹ ਨਰਗਿਸ ਜੀ ਨੂੰ ਸਾਡੇ ਵਲੋਂ ਸ਼ਰਧਾਜਲੀ ਹੋਵੇਗੀ। ਅਸੀਂ ਪ੍ਰੋਜੈਕਟ ਬਾਰੇ ਸੰਜੇ ਦੱਤ ਨਾਲ ਗੱਲ ਵੀ ਕਰ ਚੁੱਕੇ ਹਾਂ, ਇਹ ਪ੍ਰੋਜੈਕਟ ਉਨ੍ਹਾਂ ਨੂੰ ਪਸੰਦ ਆਇਆ ਹੈ”। ਇਸ ਤੋਂ ਇਲਾਵਾ ਐਸ਼ਵਰਿਆ ਪਹਿਲਾਂ ਵੀ ਡਬਲ ਰੋਲ ਨਿਭਾਅ ਚੁੱਕੀ ਹੈ। ਇਸ ਫਿਲਮ ਦਾ ਨਾਂ ‘ਇਰੁਵਰ’ ਸੀ ਅਤੇ ਇਹ ਇਕ ਤਾਮਿਲ ਫਿਲਮ ਸੀ। ਇਸ ‘ਚ ਐਸ਼ਵਰਿਆ ਨੇ ਪੁਸ਼ਪਾਵਲੀ ਅਤੇ ਕਲਪਣਾ ਦਾ ਕਿਰਦਾਰ ਨਿਭਾਇਆ ਸੀ।