ਦੋਹਾ: ਇੱਕ ਸਾਲ ਤਕ ਟੈਨਿਸ ਤੋਂ ਦੂਰ ਰਹਿਣ ਮਗਰੋਂ ਰੋਜਰ ਫੈਡਰਰ ਨੇ ਏਟੀਪੀ ਟੂਰ ’ਤੇ ਆਪਣੇ 24ਵੇਂ ਸੀਜ਼ਨ ਦੀ ਸ਼ੁਰੂਆਤ ਕਤਰ ਓਪਨ ਵਿੱਚ ਜਿੱਤ ਨਾਲ ਕੀਤੀ ਹੈ। ਵਿਸ਼ਵ ਦੇ ਸਾਬਕਾ ਅੱਵਲ ਖਿਡਾਰੀ ਫੈਡਰਰ ਨੇ ਦੂਸਰੇ ਗੇੜ ਦੇ ਮੁਕਾਬਲੇ ਵਿੱਚ ਡੈਨ ਇਵਾਨਜ਼ ਨੂੰ 7-6, 3-6, 7-5 ਨਾਲ ਹਰਾਇਆ। ਆਸਟਰੇਲੀਆ ਓਪਨ 2020 ਮਗਰੋਂ ਫੈਡਰਰ ਦੇ ਗੋਡੇ ਦੀਆਂ ਦੋ ਸਰਜਰੀਆਂ ਹੋਈਆਂ ਅਤੇ 405 ਦਿਨਾਂ ਬਾਅਦ ਇਹ ਪਹਿਲਾ ਮੁਕਾਬਲਾ ਖੇਡਿਆ। ਉਸ ਨੇ ਜਿੱਤਣ ਮਗਰੋਂ ਕਿਹਾ, ‘‘ਵਾਪਸੀ ਕਰਕੇ ਚੰਗਾ ਲੱਗ ਰਿਹਾ ਹੈ। ਮੈਂ ਜਿੱਤਾਂ ਜਾਂ ਹਾਰਾਂ ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਇਥੇ ਖੜ੍ਹਾ ਹਾਂ। ਹਾਲਾਂਕਿ ਜਿੱਤਣ ’ਤੇ ਚੰਗਾ ਮਹਿਸੂਸ ਹੁੰਦਾ ਹੈ।