ਬ੍ਰਿਸਬੇਨ:ਫੀਫਾ ਮਹਿਲਾ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਹਾਸਲ ਹੋਈ ਹੈ। ਪਿਛਲੇ ਦਿਨਾਂ ਦੀ ਬੋਲੀ ’ਚ ਜਪਾਨ ਤੇ ਬ੍ਰਾਜ਼ੀਲ ਦੇ ਬਾਹਰ ਹੋਣ ਤੋਂ ਬਾਅਦ ਕੋਲੰਬੀਆ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਸੀ ਪਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਆਪਣੀ ਸਾਂਝ ਰਾਹੀਂ ਵੱਡੇ ਪੱਧਰ ਦੇ ਸਮਾਗਮ ਦੀ ਮੇਜ਼ਬਾਨੀ ਦੇ ਦਾਅਵੇ ਨਾਲ ਅੰਤਿਮ ਫ਼ੈਸਲਾ ਆਪਣੇ ਨਾਂ ਕਰਵਾਇਆ।