ਮੁੰਬਈ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਤੇ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਬਸ ਇਕ-ਦੋ ਦਿਨਾਂ ‘ਚ ਸ਼ੁਰੂ ਕਰਨ ਵਾਲੇ ਹਨ। ਸ਼ੂਟਿੰਗ ਤੋਂ ਪਹਿਲਾਂ ਇਸ ਫਿਲਮ ਦੀ ਪੂਰੀ ਸਟਾਰ ਕਾਸਟ ਕੇਦਾਰਨਾਥ ਮੰਦਰ ‘ਚ ਮੱਥਾ ਟੇਕਣ ਪਹੁੰਚੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲੀਆਂ ਹਨ।ਦੱਸਣਯੋਗ ਹੈ ਕਿ ਅਜਿਹੀਆਂ ਖਬਰਾਂ ਹਨ ਕਿ 3 ਸਤੰਬਰ ਤੋਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਸਾਰਾ ਇਸ ਫਿਲਮ ਨਾਲ ਬਾਲੀਵੁੱਡ ‘ਚ ਐਂਟਰੀ ਕਰਨ ਜਾ ਰਹੀ ਹੈ।ਜਦੋਂ ਇਸ ਫਿਲਮ ਦਾ ਐਲਾਨ ਹੋਇਆ ਸੀ, ਉਸ ਸਮੇਂ ਵੀ ਇਸ ਫਿਲਮ ਦੇ ਡਾਇਰੈਕਟਰ ਅਭਿਸ਼ੇਕ ਕਪੂਰ ਤੇ ਸਾਰਾ ਦੋਵੇਂ ਕੇਦਾਰਨਾਥ ਮੰਦਰ ਪਹੁੰਚੇ ਸਨ ਤੇ ਇਸ ਵਾਰ ਪੂਰੀ ਸਟਾਰ ਕਾਸਟ ਹੀ ਪਹੁੰਚੀ ਹੈ।ਫਿਲਮ ਦਾ ਨਿਰਮਾਣ ਬਾਲਾਜੀ ਮੋਸ਼ਨ ਪਿਕਚਰਸ ਦੇ ਨਾਲ ਸਹਿਯੋਗ ਨਾਲ ਟੀ-ਸੀਰੀਜ਼, ਕ੍ਰਿਅਰਜ਼ ਐਂਟਰਟੇਨਮੈਂਟ, ਗਾਏ ਇਨ ਦਿ ਸਕਾਈ ਪਿਕਚਰਸ ਵਲੋਂ ਕੀਤਾ ਜਾ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਕਰਨਗੇ। ਉਹ ਇਸ ਫਿਲਮ ਦੇ ਨਿਰਮਾਤਾ ਵੀ ਹਨ।ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਨੇ ਕਿਹਾ ਕਿ ‘ਕੇਦਾਰਨਾਥ’ ਬਹੁਤ ਸ਼ਾਨਦਾਰ ਫਿਲਮ ਹੈ। ਇਹ ਇਕ ਅਜਿਹੀ ਪ੍ਰੇਮ ਕਹਾਣੀ ਹੈ, ਜੋ ਭਗਵਾਨ ਸ਼ਿਵ ਦੇ ਧਾਮ ਦੀ ਪਿੱਠ ਭੂਮੀ ‘ਤੇ ਆਧਾਰਿਤ ਹੈ।ਬਾਲਾਜੀ ਮੋਸ਼ਨ ਪਿਕਚਰਸ ਦੀ ਏਕਤਾ ਕਪੂਰ ਨੇ ਕਿਹਾ ਕਿ ਫਿਲਮ ਦੀ ਕਹਾਣੀ ਭਾਵਨਾਤਮਕ ਤੇ ਸੰਜੀਦਾ ਹੈ।