29 ਜੂਨ 2019
21 ਜੂਨ ਨੂੰ ਵੱਡੇ ਪਰਦੇ ਦਾ ਸ਼ਿੰਗਾਰ ਬਣੀ ਫਿਲਮ ‘ਛੜਾ’ ਨੇ ਪਹਿਲੇ ਹਫਤੇ ਕਮਾਈ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਦਲਜੀਤ ਦੁਸਾਂਝ ਨੇ ਅੱਜ ਆਪਣਟ ਇੰਨਸਟਾ ਪੇਜ ‘ਤੇ ਫਿਲਮ ‘ਛੜਾ’ ਦੀ ਪਹਿਲੇ ਹਫਤੇ ਡੀ ਕਮਾਈ ਦਾ ਜ਼ਿਕਰ ਕਰਦਿਆਂ ਦੱਸਿਆਂ ਕਿ ਫਿਲਮ ਭਾਰਤ ਅਤੇ ਵਿਦੇਸ਼ਾਂ ਵਿੱਚ 30 ਕਰੋੜ ਦੀ ਕਮਾਈ ਕੀਤੀ ਹੈ।ਜੇਕਰ ਇਕਲੇ ਭਾਰਤ ਦੀ ਕਮਾਈ ਦੀ ਗੱਲ ਕੀਤੀ ਜਾਵੇਂ ਤਾਂ ਇਸਨੇ 20.7 ਕਰੋੜ ਅਤੇ ਵਿਦੇਸ਼ਾਂ ਵਿੱਚ 9.3 ਕਰੋੜ ਦੀ ਕਮਾਈ ਕਰਕੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ।ਜੇਕਰ ਫਿਲਮ ਕਮਾਈ ਕਰਨ ਵਿੱਚ ਇਸੇ ਤਰ੍ਹਾਂ ਅੱਗੇ ਵੱਧ ਰਹੀ ਹੈ ਤਾਂ ‘ਕੈਰੀ ਆਨ ਜੱਟਾ-2’ਦੀ ਕਲੈਕਸ਼ਨ 56.27 ਕਰੋੜ ਨੂੰ ਚਲਦੀ ਪਾਰ ਕਰ ਸਕਦੀ ਹੈ।
ਇਸ ਪਹਿਲਾਂ ਵੀ ਦਲਜੀਤ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ।ਉਸਦੀ ਫਿਲਮ ‘ਸਰਦਾਰ-2’ ਨੇ ਬਾਕਸ ਆਫਿਸ ‘ਤੇ ਆੋਣੀ ਚਕਮ ਖੂਬ ਦਿਖਾਈ ਸੀ ਅਤੇ 37.62 ਕਰੋੜ ਦੀ ਵੱਡੀ ਕੁਲੈਕਸ਼ਨ ਕੀਤੀ ਸੀ।ਦੱਸਣ ਯੋਗ ਹੈ ਕਿ ਫਿਲਮ ‘ਛੜਾ’ ਨੂੰ ਪੰਜਾਬ ਵਿੱਚ 300 ਅਤੇ ਦੂਸਰੇ ਰਾਜਾਂ ਵਿੱਚ 200 ਸਕਰੀਨਜ ‘ਤੇ ਰਿਲੀਜ ਕੀਤਾ ਗਿਆ ਸੀ।ਹੁਣ ਇਹ ਦੇਖਣਯੋਗ ਹੋਵੇਗਾ ਕਿ ਫਿਲਮ ਕਮਾਈ ਕਰਨ ਦੇ ਮਾਮਲੇ ਵਿੱਚ ਕਿੱਥੇ ਜਾ ਕੇ ਰੁਕਦੀ ਹੈ ਅਤੇ ਕਿੰਨੇ ਨਵੇਂ ਰਿਕਾਰਡ ਸਿਰਜਦੀ ਹੈ।
ਦਲਜੀਤ ਅਤੇ ਨੀਰੂ ਬਾਜਵਾ ਦੀ ਇੱਕਠੇ ਇਹ ਚੋਥੀ ਫਿਲਮ ਹੈ।
ਇਸਤੋਂ ਪਹਿਲਾਂ ਉਹ ‘ਜੱਟ ਐਡ ਜੂਲੀਅਟ’ ‘ਜੱਟ ਐਡ ਜੂਲੀਅਟ 2’ ਅਤੇ’ ਸਰਦਾਰ ਜੀ’ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ।ਇਸ ਫਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ।ਦਰਸ਼ਕਾਂ ਅਨੁਸਾਰ ਫਿਲਮ ਕਮੇਡੀ,ਰੋਮਾਂਟਿਕ ਅਤੇ ਡਰਾਮਾ ਭਰਪੂਰ ਹੈ।ਫਿਲਮ ਦਾ ਡਾਇਲਾਗ ‘ਬਾਈ ਕੁੱਤਾ ਹੋਵੇ ਜਿਹੜਾ ਵਿਆਹ ਕਰਵਾਵੇ’ ਲੋਕਾਂ ਦੀ ਜੁਬਾਨ ‘ਤੇ ਚੜਿਆ ਹੋਇਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਬਾਅਦ ਦਲਜੀਤ ਦੀ ਅਗਲੀ ਫਿਲਮ ‘ਅਰਜੁਨ ਪਟਿਆਲਾ’ ਵੀ 26 ਜੁਲਾਈ ਨੂੰ ਰਿਲੀਜ਼ ਹੋ ੲਹਹੀ ਹੈ ਜਿਸ ਵਿੱਚ ਉਹ ਮੁੱਖ ਕਿਰਦਾਰ ਦਾ ਭੂਮਿਕਾ ਵਿੱਚ ਦਿਖਾਈ ਦੇਣਗੇ।ਇਸ ਫਿਲ਼ਮ ਵਿੱਚ ਦਲਜੀਤ ਨਾਲ ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾਂ ਵੀ ਸ਼ਾਮਿਲ ਹਨ।