ਫਿਰੋਜ਼ਪੁਰ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਨਾਮੀ ਗੈ.ਗਸਟਰ ਸ਼ੂਟਰ ਗੁਰਪ੍ਰੀਤ ਉਰਫ ਲਾਡੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੁਰਪ੍ਰੀਤ ‘ਤੇ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ ਤੇ ਪੁਲਿਸ ਨੂੰ ਉਸਦੀ ਭਾਲ ਸੀ। ਮਿਲੀ ਜਾਣਕਾਰੀ ਮੁਤਾਬਕ ਭਾਰਤ ਨਗਰ ਸਥਿਤ ਰੇਲਵੇ ਫਾਟਕ ਕੋਲ ਹਤਿਆਰੇ ਮੋਟਰਸਾਈਕਲ ‘ਤੇ ਆਏ ਤੇ ਉਕਤ ਸ਼ੂਟਰ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਲਾਡੀ ਪਿੰਡ ਸ਼ੇਰ ਖਾਂ ਦਾ ਰਹਿਣ ਵਾਲਾ ਸੀ। ਲਾਡੀ ਸ਼ੂਟਰ ਸ਼ਿਸ਼ੂ ਗੈਂਗ ਦਾ ਮੈਂਬਰ ਸੀ ਜਿਨ੍ਹਾਂ ਨੇ ਹਾਊਸਿੰਗ ਬੋਰਡ ਕਾਲੋਨੀ ਵਿਚ ਅਪ੍ਰੈਲ 2022 ਵਿਚ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਘਟਨਾ ਬਾਰੇ ਜਾਂਚ ਕਰਨ ਦੇ ਨਾਲ-ਨਾਲ ਹਤਿਆਰਿਆਂ ਨੂੰ ਫੜਨ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ।