ਟੋਕੀਓ, 3 ਅਗਸਤ
ਏਸ਼ਿਆਈ ਰਿਕਾਰਡ ਧਾਰਕ ਸ਼ਾਟਪੁਟਰ ਤੇਜਿੰਦਰ ਪਾਲ ਸਿੰਘ ਤੂਰ ਓਲੰਪਿਕਸ ਕੁਆਲੀਫਿਕੇਸ਼ਨ ਵਿੱਚ 13ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਜਗ੍ਹਾ ਤੋਂ ਖੁੰਝ ਗਿਆ। ਤੂਰ ਨੇ ਜੂਨ ਵਿੱਚ ਇੰਡੀਅਨ ਗ੍ਰਾਂ ਪ੍ਰੀ ਵਿੱਚ 21.49 ਮੀਟਰ ਗੋਲਾ ਸੁੱਟ ਕੇ ਸਰਬੋਤਮ ਪ੍ਰਦਰਸ਼ਨ ਦੇ ਨਾਲ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਉਹ ਓਲੰਪਿਕਸ ਵਿੱਚ ਪਹਿਲੀ ਕੋਸ਼ਿਸ਼ ਵਿੱਚ ਸਹੀ ਥ੍ਰੋ 19. 99 ਮੀਟਰ ਸੁੱਟ ਸਕਿਆ ਤੇ 16 ਅਥਲੀਟਾਂ ’ਚੋਂ 13ਵੇਂ ਸਥਾਨ ‘ਤੇ ਰਿਹਾ। ਉਸ ਦੀਆਂ ਬਾਕੀ ਦੀਆਂ ਦੋ ਕੋਸ਼ਿਸਾਂ ਦੌਰਾਨ ਫਾਊਲ ਹੋ ਗਏ।