ਲਹਿਰਾਗਾਗਾ, 25 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਅਤੇ ਧਰਨੇ ਮਗਰੋਂ ਬੀਬੀ ਭੱਠਲ ਦੇ ਮੀਡੀਆਂ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਐੱਸਐੱਚਓ ਸਦਰ ਸੁਰਿੰਦਰ ਭੱਲਾ ਦੀ ਅਗਵਾਈ ’ਚ ਪੁਲੀਸ ਤਾਇਨਾਤ ਸੀ। ਇਸ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਦੀ ਔਰਤਾਂ ਨੇ ਪਿੰਡ ਚੰਗਾਲੀਵਾਲਾ ’ਚ ਇਕੱਠੇ ਹੋਕੇ ਕੋਠੀ ਤੱਕ ਮਾਰਚ ਕੀਤਾ। ਧਰਨੇ ਵਿੱਚ ਹਰਭਗਵਾਨ ਮੂੂਨਕ ਨੇ ਕਿਹਾ ਕਿ ਕਰੋਨਾ ਕਾਰਨ ਕੀਤੀ ਤਾਲਾਬੰਦੀ ਨੇ ਕਿਰਤੀਆਂ ਲਈ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਔਰਤਾਂ ਨੂੰ ਸਵੈ ਰੁਜਗਾਰ ਦੇ ਦਿੱਤੇ ਕਰਜੇ ਦੀਆਂ ਜਬਰੀ ਕਿਸਤਾਂ ਵਸੂਲਣ ਲਈ ਘਰਾਂ ਦੀਆਂ ਧਮਕੀਆਂ ਦਿੱਤੀ ਹਨ।ਇਸ ਮੌਕੇ ਧਰਨੇ ਨੂੰ ਗੋਪੀ ਗਿਰ ਕੱਲਰ ਭੈਣੀ, ਜਸਪਾਲ ਕੌਰ, ਸੁੰਦਰੀ ਰਾਣੀ ਗੰਢੂਆਂ, ਬਲਵਿੰਦਰ ਸਿੰੰਘ, ਲੀਲਾ ਸਿੰਘ ਢੀਂਡਸਾ, ਰਾਮ ਸਿੰਘ ਅਤੇ ਸੂਖਚੈਨ ਸਿੰਘ ਚੰਗਾਲੀਵਾਲਾ ਨੇ ਵੀ ਸੰਬੋਧਨ ਕੀਤਾ।