ਮੁੰਬਈ:ਬੌਲੀਵੁਡ ਫਿਲਮਾਂ ‘ਪਾਨ ਸਿੰਘ ਤੋਮਰ’ ਅਤੇ ‘ਆਈ ਐਮ ਕਲਾਮ’ ਜਿਹੀਆਂ ਕਹਾਣੀਆਂ ਲਿਖਣ ਵਾਲੇ ਉਘੇ ਲੇਖਕ ਸੰਜੈ ਚੌਹਾਨ ਦਾ ਦੇਹਾਂਤ ਹੋ ਗਿਆ। ਇਹ 62 ਸਾਲਾ ਲੇਖਕ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਅਤੇ ਖੋਜ ਕੇਂਦਰ ਵਿੱਚ ਜ਼ੇਰੇ ਇਲਾਜ ਤੇ ਜਿਗਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਦਸ ਦਿਨ ਪਹਿਲਾਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਫਿਲਮ ‘ਆਈ ਐਮ ਕਲਾਮ (2011) ਦੀ ਸਰਵੋਤਮ ਕਹਾਣੀ ਲਈ ਫਿਲਮਫੇਅਰ ਐਵਾਰਡ ਵੀ ਮਿਲਿਆ। ਇਸ ਤੋਂ ਇਲਾਵਾ ਫਿਲਮ ‘ਧੂਪ’ ਅਤੇ ‘ਮੈਨੇ ਗਾਂਧੀ ਕੋ ਨਹੀਂ ਮਾਰਾ’ ਨੇ ਕਾਫੀ ਨਾਮਣਾ ਖੱਟਿਆ। ਦੱਸਣਾ ਬਣਦਾ ਹੈ ਕਿ ਸੰਜੈ ਚੌਹਾਨ ਦਾ ਜਨਮ ਭੋਪਾਲ ਵਿੱਚ ਹੋਇਆ ਸੀ। ਸੰਜੇ ਚੌਹਾਨ ਨੇ ਪੱਤਰਕਾਰੀ ਦਾ ਸਫਰ ਨਵੀਂ ਦਿੱਲੀ ਵਿਚ ਸ਼ੁਰੂ ਕੀਤਾ ਤੇ ਉਹ 90 ਦੇ ਦਹਾਕੇ ਵਿਚ ਮੁੰਬਈ ਚਲੇ ਗਏ ਜਿਥੇ ਉਨ੍ਹਾਂ ਸੋਨੀ ਟੈਲੀਵਿਜ਼ਨ ਲਈ ਅਪਰਾਧ ਡਰਾਮਾ ‘ਭੰਵਰ’ ਲਿਖਿਆ।