ਫ਼ਿਰੋਜ਼ਪੁਰ,18 ਨਵੰਬਰ
ਇਸ ਸ਼ਹਿਰ ਦੀ ਬੇਦੀ ਕਲੋਨੀ ਦੇ ਫ਼ੇਸ-2 ਅੰਦਰਲੀ ਅੱਜ ਗਲੀ ’ਚ ਕ੍ਰਿਕਟ ਖੇਡਣ ਕਾਰਨ ਦੋ ਧੜਿਆਂ ਵਿਚਕਾਰ ਲੜਾਈ ਦੌਰਾਨ ਗੋਲੀਆਂ ਚੱਲੀਆਂ। ਇਸ ਦੌਰਾਨ ਤਿੰਨ ਜਣੇ ਜ਼ਖ਼ਮੀ ਹੋ ਗਏ। ਤਿੰਨਾਂ ਵਿਚੋਂ ਇੱਕ ਦੇ ਪੱਟ ਵਿਚ ਗੋਲੀ ਵੱਜੀ ਹੈ ਤੇ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਦੋ ਜਣੇ ਕਾਪੇ ਤੇ ਇੱਟਾਂ ਵੱਜਣ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਥੋਂ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਿਟੀ ਮੁਖੀ ਇੰਸਪੈਕਟਰ ਮਨੋਜ ਕੁਮਾਰ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।