ਚੰਡੀਗੜ੍ਹ, 13 ਅਪਰੈਲ

12-13 ਅਪਰੈਲ ਦੀ ਰਾਤ ਨੂੰ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਗੁਆਂਢੀ ਮੁਲਕ ਤੋਂ ਘੁਸਪੈਠ ਕਰਨ ਵਾਲੇ ਡਰੋਨ ’ਤੇ ਗੋਲੀਬਾਰੀ ਕੀਤੀ। ਇਸ ਮਗਰੋਂ ਤਲਾਸ਼ੀ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮਹਿਰਖੇਵਾ ਮਾਨਸਾ ਨੇੜੇ ਖੇਤ ਵਿੱਚੋਂ 4.560 ਕਿਲੋ ਹੈਰੋਇਨ ਬਰਾਮਦ ਹੋਈ।