ਫ਼ਰੀਦਕੋਟ, 26 ਅਗਸਤ
ਘਰੇਲੂ ਝਗੜੇ ਕਾਰਨ ਇੱਥੋਂ ਦੇ ਥਾਣਾ ਸਦਰ ਵਿੱਚ ਰਾਜ਼ੀਨਾਮੇ ਲਈ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਿਟੀ ਪੁਲੀਸ ਫ਼ਰੀਦਕੋਟ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਰਾਜਵੀਰ ਕੌਰ ਤੇ ਸਹੁਰਾ ਪਰਿਵਾਰ ਦੇ ਬਲਵਿੰਦਰ ਸਿੰਘ, ਅਜਮੇਰ ਸਿੰਘ ਅਤੇ ਬਲਜਿੰਦਰ ਸਿੰਘ ਖ਼ਿਲਾਫ਼ ਧਾਰਾ 304/34 (ਗੈਰ ਇਰਾਦਾ ਕਤਲ) ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੂਚਨਾ ਅਨੁਸਾਰ ਰਾਜਵੀਰ ਕੌਰ ਨੇ ਆਪਣੇ ਪਤੀ ਖਿਲਾਫ਼ ਮਹਿਲਾ ਸੈੱਲ ਫ਼ਰੀਦਕੋਟ ਵਿੱਚ ਸ਼ਿਕਾਇਤ ਕੀਤੀ ਸੀ, ਜਿਥੇ ਉਸ ਦਾ ਪਤੀ ਕਿੱਕਰ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਰਾਜ਼ੀਨਾਮੇ ਲਈ ਆਇਆ। ਇਸ ਦੌਰਾਨ ਦੋਹਾਂ ਧਿਰਾਂ ਵਿੱਚ ਬਹਿਸ ਹੋ ਗਈ ਅਤੇ ਇਸੇ ਬਹਿਸ ਦੌਰਾਨ ਕਿੱਕਰ ਸਿੰਘ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।