ਬੰਗਲੌਰ, 15 ਅਕਤੂਬਰ
ਏਸ਼ਿਆਈ ਖੇਡਾਂ ਵਿੱਚ ਦੋ ਚਾਂਦੀ ਦੇ ਤਗ਼ਮੇ ਜੇਤੂ ਫਵਾਦ ਮਿਰਜ਼ਾ ਨੇ ਪੋਲੈਂਡ ਦੇ ਸਟ੍ਰਜ਼ਗੋਮ ਵਿੱਚ ਹੋਏ ਓਲੰਪਿਕ ਕੁਆਲੀਫਾਈ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ।
ਫਵਾਦ ਇਸ ਸਮੇਂ ਏਸ਼ੀਆ ਪੈਸੀਫਿਕ ਜ਼ੋਨ ਦੇ ਗਰੁੱਪ ‘ਜੀ’ ਵਿੱਚ ਸਰਵੋਤਮ ਦਰਜਾਬੰਦੀ ਦਾ ਘੋੜਸਵਾਰ ਹੈ। ਉਸ ਦੇ ਇੱਕ ਘੋੜੇ ਫਰਨਹਿੱਲ ਫੇਸਟਾਈਮ ਨਾਲ 34 ਅੰਕ ਅਤੇ ਦੂਜੇ ਘੋੜੇ ਟਚਿੰਗਵੁੱਡ ਨਾਲ 30 ਅੰਕ ਹਨ।
ਹੁਣ ਉਹ ਆਪਣੇ ਤੀਜੇ ਘੋੜੇ ਦਜਾਰਾ ਨਾਲ ਕੁਆਲੀਫਾਈਂਗ ਵਿੱਚ ਹਿੱਸਾ ਲੈ ਰਿਹਾ ਹੈ। ਦਜਾਰਾ ਦਾ ਟਰੈਕ ਰਿਕਾਰਡ ਸ਼ਾਨਦਾਰ ਹੈ, ਜਿਸ ਵਿੱਚ ਜਰਮਨ ਕੌਮੀ ਚੈਂਪੀਅਨਸ਼ਿਪ ਦੀ ਜਿੱਤ ਵੀ ਸ਼ਾਮਲ ਹੈ। ਫਵਾਦ ਨੇ ਕਿਹਾ, ‘‘ਮੈਂ ਆਪਣੇ ਨਵੇਂ ਘੋੜੇ ਦਜਾਰਾ ਤੋਂ ਉਤਸ਼ਾਹਿਤ ਹਾਂ, ਜਿਸ ਵਿੱਚ ਓਲੰਪਿਕ ਵਿੱਚ ਸਫਲਤਾ ਹਾਸਲ ਕਰਨ ਦੀ ਪੂਰੀ ਸਮਰੱਥਾ ਹੈ।’’