ਕਨਾਸਟੋਟਾ (ਨਿਊਯਾਰਕ):ਕਈ ਵਿਸ਼ਵ ਖ਼ਿਤਾਬ ਜੇਤੂ ਮੁੱਕੇਬਾਜ਼ ਫਲਾਇਡ ਮੇਵੈਦਰ, ਸਾਬਕਾ ਹੈਵੀਵੇਟ ਚੈਂਪੀਅਨ ਵਲਾਦੀਮੀਰ ਕਿਲਟਸ਼ੇਕੋ ਅਤੇ ਲੈਲਾ ਅਲੀ ਨੂੰ ਕੌਮਾਂਤਰੀ ਮੁੱਕੇਬਾਜ਼ੀ ‘ਹਾਲ ਆਫ਼ ਫੇਮ ਐਂਡ ਮਿਊਜ਼ੀਅਮ’ ਲਈ ਚੁਣਿਆ ਗਿਆ ਹੈ। ਮੰਗਲਵਾਰ ਨੂੰ 2021 ਦੀ ਸ਼੍ਰੇਣੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸਾਬਕਾ ਓਲੰਪਿਕ ਚੈਂਪੀਅਨ ਆਂਦਰੇ ਵਾਰਡ, ਐੱਨ ਵੋਲਫੇ, ਮਾਰੀਅਨ ਟ੍ਰਿਮਯਾਰ ਅਤੇ ਡਾ. ਮਾਰਗਰੇਟ ਵੀ ਸ਼ਾਮਲ ਹਨ। ਵੱਖ-ਵੱਖ ਵਰਗਾਂ ’ਚ ਮਰਨ ਉਪਰੰਤ ਚੁਣੇ ਗਏ ਵਿਅਕਤੀਆਂ ’ਚ ਲਾਈਟਵੇਟ ਚੈਂਪੀਅਨ ਡੇਵੀ ਮੂਰ, ਜੈਕੀ ਟੋਨਾਵਾਂਡਾ, ਫਰੈਡੀ ਬਰਾਊਨ, ਮੈਨੇਜਰ ਜੈਕੀ ਮੈਕਾਏ, ਪੱਤਰਕਾਰ ਜਾਰਜ ਕਿੰਬਾਲ ਅਤੇ ਟੀਵੀ ਕਾਰਜਕਾਰੀ ਜੈ ਲਾਰਕਿਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ 13 ਜੂਨ ਨੂੰ ਹਾਲ ਆਫ ਫੇਮ ’ਚ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਪਿਛਲੇ ਸਾਲ ਦੀ ਸ਼੍ਰੇਣੀ ਵੀ ਸ਼ਾਮਲ ਹੋਵੇਗੀ, ਜਿਸ ਨੂੰ ਕਰੋਨਾ ਮਹਾਮਾਰੀ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ।