ਪੈਰਿਸ:ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋੋਕੋਵਿਚ ਨੇ ਚਾਰ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ 13 ਵਾਰ ਦੇ ਚੈਂਪੀਅਨ ਰਾਫੇਲ ਨਡਾਲ ਨਾਲ ਹੋਵੇਗਾ। ਜੋਕੋਵਿਚ ਨੇ ਬੁੱਧਵਾਰ ਰਾਤ ਨੂੰ ਕੁਆਰਟਰ ਫਾਈਨਲ ਵਿੱਚ ਨੌਵੇਂ ਨੰਬਰ ਦੇ ਖਿਡਾਰੀ ਮੈਟੀਓ ਬਰੈਟਿਨੀ ਨੂੰ 6-3 6-2 6-7 (5) 7-5 ਨਾਲ ਹਰਾਇਆ। ਜੋਕੋਵਿਚ ਨੇ ਕਿਹਾ, ‘ਇਹ ਬਹੁਤ ਹੀ ਮੁਸ਼ਕਲ ਮੈਚ ਸੀ। ਮੈਂ ਸਾਰਾ ਸਮਾਂ ਤਣਾਅ ਮਹਿਸੂਸ ਕਰ ਰਿਹਾ ਸੀ।’ ਹੁਣ ਉਸ ਨੂੰ ਆਪਣੇ ਵਿਰੋਧੀ ਨਡਾਲ ਦਾ ਸਾਹਮਣਾ ਕਰਨਾ ਹੈ, ਜਿਸ ਦਾ ਕਲੇਅ ਕੋਰਟ ਦੇ ਇਸ ਟੂਰਨਾਮੈਂਟ ਵਿੱਚ 105-2 ਦਾ ਰਿਕਾਰਡ ਹੈ। ਜੋਕੋਵਿਚ ਖ਼ਿਲਾਫ਼ ਮੁਕਾਬਲੇ ਬਾਰੇ ਨਡਾਲ ਨੇ ਕਿਹਾ, ‘ਅਸੀਂ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਹਰ ਕੋਈ ਜਾਣਦਾ ਹੈ ਕਿ ਅਜਿਹੇ ਮੈਚਾਂ ’ਚ ਕੁਝ ਵੀ ਹੋ ਸਕਦਾ ਹੈ।