ਪੈਰਿਸ, 2 ਅਕਤੂਬਰ
ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਉਦੋਂ ਖਤਮ ਹੋ ਗਈ ਜਦੋਂ ਪੁਰਸ਼ ਡਬਲਜ਼ ਦੇ ਪਹਿਲੇ ਗੇੜ ਵਿਚ ਰੋਹਨ ਬੋਪੰਨਾ ਹਾਰ ਗਿਆ। ਬੋਪੰਨਾ ਅਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਦੀ ਗੈਰ-ਦਰਜਾ ਪ੍ਰਾਪਤ ਜੋੜੀ ਕੈਨੇਡਾ ਦੇ ਵਾਸੇਕ ਪੋਸਪਿਸਿਲ ਅਤੇ ਅਮਰੀਕਾ ਦੇ ਜੈਸ ਸੌਕ ਪਾਸੋਂ 51 ਮਿੰਟ ਵਿਚ 2-6, 2-6 ਨਾਲ ਹਾਰ ਗਈ।