ਪੈਰਿਸ:ਰਾਫੇਲ ਨਡਾਲ ਨੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਦਿਆਂ ਸਿੱਧੇ ਸੈੱਟਾਂ ’ਚ ਜਿੱਤ ਦਰਜ ਕੀਤੀ। ਫਰੈਂਚ ਓਪਨ ’ਚ ਆਪਣੇ 14ਵੇਂ ਖਿਤਾਬ ਅਤੇ ਰਿਕਾਰਡ 21ਵੇਂ ਗਰੈਂਡਸਲੈਮ ਖਿਤਾਬ ਲਈ ਲੜ ਰਹੇ ਨਡਾਲ ਨੇ ਪਹਿਲੇ ਗੇੜ ਦੇ ਮੈਚ ਵਿੱਚ ਆਸਟਰੇਲੀਆ ਦੇ 21 ਸਾਲਾ ਅਲੈਕਸੀ ਪੋਪਿਰਨ ਨੂੰ 6-3, 6-2, 7-6 (3) ਨਾਲ ਹਰਾਇਆ। ਨਡਾਲ ਨੇ ਜਿੱਤ ਮਗਰੋਂ ਕਿਹਾ, ‘‘ਮੈਂ ਸੱਟ ਕਰਕੇ ਥੋੜਾ ਡਰਿਆ ਹੋਇਆ ਸੀ ਪਰ ਇਹ ਬੀਤੇ ਦੀ ਗੱਲ ਹੈ।’’ ਇਸੇ ਤਰ੍ਹਾਂ ਨੋਵਾਕ ਜੋਕੋਵਿਚ ਨੇ ਟੇਨਿਸ ਸੈਂਡਗ੍ਰੇਨ ਨੂੰ ਦੋ ਘੰਟੇ ਤੋਂ ਵੀ ਘੱਟ ਸਮੇਂ ’ਚ 6-2, 6-4, 6-2 ਨਾਲ ਹਰਾਇਆ। ਮਹਿਲਾਵਾਂ ’ਚੋਂ ਅੱਵਲ ਦਰਜੇ ਦੀ ਐਸ਼ ਬਾਰਟੀ ਨੇ ਅਮਰੀਕਾ ਦੀ ਬਰਨਾਰਡਾ ਪੇਰਾ ਨੂੰ 6-4, 3-6, 6-2 ਨਾਲ ਹਰਾਇਆ।