ਪੈਰਿਸ, 12 ਜੂਨ
ਇਥੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿੱਚ ਸਰਬੀਆ ਦੇ ਸਟਾਰ ਨੋਵਾਕ ਜੋਕੋਵਿਚ ਨੇ ‘ਲਾਲ ਬਜਰੀ ਦੇ ਬਾਦਸ਼ਾਹ’ ਰਾਫੇਲ ਨਡਾਲ ਨੂੰ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਸੈਮੀ ਫਾਈਨਲ ਮੁਕਾਬਲੇ ਵਿੱਚ ਹਰਾ ਦਿੱਤਾ। ਫਾਈਨਲ ਵਿਚ ਜੋਕਿਵਿਚ ਦਾ ਮੁਕਾਬਲਾ ਯੂਨਾਨ ਦੇ 22 ਸਾਲਾ ਸਟੇਫਾਨੋਸ ਸਿਟਸਿਪਾਸ ਨਾਲ ਐਤਵਾਰ ਨੂੰ ਹੋਵੇਗਾ। ਲਾਲ ਬੱਜਰੀ ‘ਤੇ ਨਡਾਲ ਨੂੰ ਹਰਾਉਣਾ ਕਿਸੇ ਲਈ ਵੀ ਸੌਖਾ ਨਹੀਂ ਹੈ ਅਤੇ ਇਤਿਹਾਸ ਵਿਚ ਸਿਰਫ ਦੋ ਹੀ ਖਿਡਾਰੀ ਹਨ ਜੋ ਅਜਿਹਾ ਕਰ ਸਕੇ। ਇਨ੍ਹਾਂ ਵਿੱਚ ਜੋਕੋਵਿਚ ਨੇ ਉਸ ਨੂੰ ਦੋ ਵਾਰ ਹਰਾਇਆ। ਜੋਕੋਵਿਚ ਨੇ ਮੁਕਾਬਲਾ 3-6, 6-3, 7-6 (4), 6-2 ਨਾਲ ਜਿੱਤਿਆ।