ਪੈਰਿਸ, 8 ਅਕਤੂਬਰ

ਵਿਸ਼ਵ ਦੇ ਪਹਿਲੇ ਨੰਬਰ ਦੇ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਖੱਬੇ ਹੱਥ ਦੇ ਦਰਦ ਨਾਲ ਜੂਝਦਿਆਂ 17ਵੀਂ ਰੈਂਕਿੰਗ ਦੇ ਪਾਬਲੋ ਕਾਰੇਨੋ ਬਸਟਾ ਨੂੰ ਹਰਾ ਕੇ ਦਸਵੀਂ ਵਾਰ ਫਰੈਂਚ ਓਪਨ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਜੋਕੋਵਿਚ ਨੇ ਸੁਸਤ ਸ਼ੁਰੂਆਤ ਕੀਤੀ ਸੀ ਅਤੇ ਵਿਚਕਾਰ ਕਈ ਵਾਰ ਦਰਦ ਨਾਲ ਜੂਝਦਾ ਰਿਹਾ। ਉਸ ਨੇ ਟ੍ਰੇਨਰ ਤੋਂ ਮਾਲਸ਼ ਵੀ ਕਰਵਾਈ। ਜੋਕੋਵਿਚ ਨੇ ਇਹ ਮੈਚ 4-6, 6-2, 6-3, 6-4 ਨਾਲ ਜਿੱਤਿਆ।