ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਕੀਤਾ ਨਾਮਜ਼ਦ
ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਫਰੈਂਕੋਇਸ ਬੇਰੋ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਹੈ। ਮੈਕਰੋਂ ਦੇ ਦਫਤਰ ਨੇ ਕਿਹਾ ਕਿ ਬੇਰੋ ਨੂੰ ਹੁਣ ਸਰਕਾਰ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਉਹ ਨੈਸ਼ਨਲ ਅਸੈਂਬਲੀ ਦਾ 2025 ਦਾ ਬਜਟ ਵੀ ਤਿਆਰ ਕਰਨਗੇ। ਇਸ ਤੋਂ ਪਹਿਲਾਂ ਮਿਸ਼ੇਲ ਬਾਰਨੀਅਰ 4 ਦਸੰਬਰ ਨੂੰ ਭਰੋਸਗੀ ਦਾ ਵੋਟ ਹਾਸਲ ਕਰਨ ਵਿਚ ਨਾਕਾਮ ਰਹੇ ਸਨ। 1952 ਵਿੱਚ ਜਨਮੇ ਬੇਰੋ ਨੇ 2007 ਵਿੱਚ ਸੈਂਟਰਿਸਟ ਪਾਰਟੀ ਡੈਮੋਕ੍ਰੈਟਿਕ ਮੂਵਮੈਂਟ ਦੀ ਸਥਾਪਨਾ ਕੀਤੀ ਸੀ। ਉਹ 2002, 2007 ਅਤੇ 2012 ਵਿੱਚ ਤਿੰਨ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰੇ ਸਨ। ਦੂਜੇ ਪਾਸੇ ਮਿਸ਼ੇਲ ਬਾਰਨੀਅਰ ਨੇ X ਉੱਤੇ ਇੱਕ ਪੋਸਟ ਵਿੱਚ ਫਰੈਂਕੋਇਸ ਨੂੰ ਵਧਾਈ ਦਿੱਤੀ ਹੈ।