ਕੋਲਕਾਤਾ, 30 ਸਤੰਬਰ
ਪੱਛਮੀ ਬੰਗਾਲ ਵਿਚ ਭਬਾਨੀਪੁਰ ਵਿਧਾਨ ਸਭਾ ਸੀਟ ਲਈ ਹੋ ਰਹੀ ਉਪ ਚੋਣ ਵਿਚ ਅੱਜ ਸ਼ਾਮ 5 ਵਜੇ ਤੱਕ 53.32 ਫ਼ੀਸਦ ਵੋਟਿੰਗ ਹੋਈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਸੀਟ ਤੋਂ ਚੋਣ ਲੜ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਦੀ ਸਮਸੇਰਗੰਜ ਸੀਟ ਅਤੇ ਜਾਂਗੀਪੁਰ ਸੀਟ ਉੱਤੇ ਕ੍ਰਮਵਾਰ 78.60 ਅਤੇ 76.12 ਫ਼ੀਸਦ ਤੱਕ ਵੋਟਿੰਗ ਦਰਜ ਕੀਤੀ ਗਈ ਹੈ। ਹਾਲਾਂਕਿ, ਵੋਟਿੰਗ ਸ਼ਾਮ 6 ਵਜੇ ਤੱਕ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈੈ ਕਿ ਅਪਰੈਲ-ਮਈ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋ ਉਮੀਦਵਾਰਾਂ ਦੀ ਮੌਤ ਹੋਣ ਕਾਰਨ ਇਨ੍ਹਾਂ ਦੋ ਸੀਟਾਂ ਉੱਤੇ ਚੋਣਾਂ ਰੱਦ ਕਰਨੀਆਂ ਪਈਆਂ ਸਨ।