ਚੰਡੀਗੜ•, 1 ਮਾਰਚ :
ਪੰੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋ ਲਏ ਜਾਂਦੇ ਮਾਨਸਿਕ ਤਨਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲਪ ਲਾਈਨ ਨੰ: 1860-180-1012 ਸਥਾਪਤ ਕੀਤਾ ਗਿਆ ਹੈ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪੰੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਸਕੱਤਰ, ਸ਼੍ਰੀਮਤੀ ਕਵਿਤਾ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋ ਲਏ ਜਾਂਦੇ ਮਾਨਸਿਕ ਤਨਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਪੱਧਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰਾਂ ਅਤੇ ਸਰਕਾਰੀ ਕਾਲਿਜ, ਸੈਕਟਰ-11, ਚੰਡੀਗੜ• ਦੇ ਮਨੋਵਿਗਿਆਨ ਵਿਭਾਗ ਦੇ ਰਿਟਾ. ਮੁੱਖੀਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਕਮਿਸ਼ਨ ਵਲੋਂ ਇੱਕ ਬੀ.ਐਸ.ਐਨ.ਐਲ. ਦਾ ਹੈਲਪ ਲਾਈਨ ਨੰ: 1860-180-1012 ਲਿਆ ਗਿਆ ਹੈ, ਇਸ ਨੰਬਰ ਤੇ 1 ਮਾਰਚ ਤੋਂ 31 ਮਾਰਚ, 2019 ਤੱਕ ਸਵੇਰੇ 11.00 ਵਜੇ ਤੋਂ ਸ਼ਾਮ 6.30 ਵਜੇ ਤੱਕ ਫੋਨ ਕਰਨ ਤੇ ਮਨੋਵਿਗਿਆਨਿਕ ਅਕਸਪਰਟ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ।
ਸ਼੍ਰੀਮਤੀ ਸਿੰਘ ਨੇ ਦੱਸਿਆ ਕਿ ਹੈਲਪ ਲਾਈਨ ਨੰ: 1860-180-1012 ਨੰਬਰ ਨੂੰ ਰਾਜ ਦੇ ਸਮੂਹ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿਖੇ ਡਿਸਪਲੇਅ ਕਰਵਾਉਣ ਸਬੰਧੀ ਡੀ.ਪੀ.ਆਈ. (ਸੈ:ਸਿ), ਪੰਜਾਬ, ਸਮੂਹ ਡਿਪਟੀ ਕਮਿਸ਼ਨਰ, ਪੰਜਾਬ ਰਾਜ ਅਤੇ ਸਮੂਹ ਜਿਲ•ਾ ਸਿੱਖਿਆ ਅਫਸਰ(ਸੈ:ਸਿ) ਹੁਕਮ ਕਰ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਬੱਚਾ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਮਾਨਸਿਕ ਤਨਾਅ ਵਿੱਚ ਹੈ ਤਾਂ ਉਹ ਬੱਚਾ ਖੁੱਦ ਜਾਂ ਉਸਦੇ ਮਾਂ-ਬਾਪ 1 ਮਾਰਚ ਤੋਂ 31 ਮਾਰਚ, 2019 ਤੱਕ ਸਵੇਰੇ 11.00 ਵਜੇ ਤੋਂ ਸ਼ਾਮ 6.30 ਵਜੇ ਤੱਕ ਮਨੋਵਿਗਿਆਨਿਕ ਅਕਸਪਰਟ ਨਾਲ ਗੱਲਬਾਤ ਕਰਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹਨ।
ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ, ਨਵੀਂ ਦਿੱਲੀ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋ ਲਏ ਜਾਂਦੇ ਮਾਨਸਿਕ ਤਨਾਅ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇ ਅਧੀਨ ਮਾਮਲੇ ਸਬੰਧੀ ਕੰਪੇਨ ਹੈਸ਼ਟੈਗ ਪ੍ਰੀਕਸ਼ਾ ਪਰਵ ਚਲਾਈ ਗਈ ਹੈ। ਜਿਸ ਦੋਰਾਨ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ, ਵਲੋਂ ਬਾਲ ਅਧਿਕਾਰਾਂ ਸਬੰਧੀ ਫੈਸਬੁੱਕ ਅਤੇ ਟਵਿੱਟਰ ਰਾਂਹੀ ਨਾਮਜਦ ਅਕਸਪਰਟਸ/ ਮਾਹਿਰਾਂ ਨਾਲ ਲਾਈਵ ਸਟਰੀਮਿੰਗ ਰਾਂਹੀ ਸਿੱਧੇ ਤੋਰ ਤੇ ਸੰਪਰਕ ਕਰਕੇ ਆਪਣੀ ਮਾਨਸਿਕ ਪ੍ਰੇਸ਼ਾਨੀ ਜਾਂ ਸਮਸਿਆ ਬਾਰੇ ਗੱਲ ਬਾਤ ਕਰ ਸਕਦੇ ਹਨ ਅਤੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹਨ।