ਨਵੀਂ ਦਿੱਲੀ:ਭਾਰਤ ਤੇ ਆਸਟਰੇਲੀਆ ਦਰਮਿਆਨ 17 ਦਸੰਬਰ ਨੂੰ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਵਿਚ ਭਾਰਤੀ ਵਿਕਟਕੀਪਰ ਵਜੋਂ ਰਿਧੀਮਾਨ ਸਾਹਾ ਨੂੰ ਰਿਸ਼ਬ ਪੰਤ ਨਾਲੋਂ ਪਹਿਲ ਮਿਲ ਸਕਦੀ ਹੈ। ਇਸ ਵੇਲੇ ਚਰਚਾ ਜ਼ੋਰਾਂ ’ਤੇ ਹੈ ਕਿ ਭਾਰਤੀ ਗਿਆਰਾਂ ਖਿਡਾਰੀਆਂ ਵਿਚ ਬਿਹਤਰ ਵਿਕਟਕੀਪਰ ਸਾਹਾ ਜਾਂ ਬਿਹਤਰ ਬੱਲੇਬਾਜ਼ ਕਮ ਵਿਕਟਕੀਪਰ ਪੰਤ ਵਿਚੋਂ ਕਿਸ ਦੀ ਚੋਣ ਹੋਵੇਗੀ। ਸਾਹਾ ਨੇ ਅਭਿਆਸ ਮੈਚ ਵਿਚ ਆਸਟਰੇਲੀਆ ਏ ਟੀਮ ਖ਼ਿਲਾਫ਼ ਵਧੀਆ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਪੰਤ ਨੇ ਵੀ ਸੈਂਕੜਾ ਜੜ ਕੇ ਆਪਣੀ ਥਾਂ ਪੱਕੀ ਹੋਣ ਦਾ ਸੰਦੇਸ਼ ਦਿੱਤਾ ਸੀ।