ਚੰਡੀਗੜ੍ਹ: ਪੰਜਾਬ ਸਰਕਾਰ ਨੇ ਤਿਉਹਾਰਾਂ ਨੂੰ ਲੈ ਕੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਅਨੁਸਾਰ, 20 ਅਕਤੂਬਰ ਨੂੰ ਦੀਵਾਲੀ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਦੀ ਛੁੱਟੀ ਹੋਵੇਗੀ।

ਇਸ ਦੇ ਨਾਲ ਹੀ, 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ, 22 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੱਦੀ ਦਿਵਸ ਮੌਕੇ ਰਾਖਵੀਂ ਛੁੱਟੀ ਐਲਾਨ ਦਿੱਤੀ ਹੈ। ਰਾਖਵੀਂ ਛੁੱਟੀ ਵਾਲੇ ਦਿਨ ਸਰਕਾਰੀ ਦਫਤਰ ਖੁੱਲ੍ਹੇ ਰਹਿੰਦੇ ਹਨ ਅਤੇ ਨਿਯਮਤ ਕੰਮਕਾਜ ਜਾਰੀ ਰਹਿੰਦਾ ਹੈ।

ਮੁਲਾਜ਼ਮਾਂ ਲਈ ਰਾਖਵੀਂ ਛੁੱਟੀਆਂ ਦੀ ਹੱਦ

ਮੁਲਾਜ਼ਮ ਸਾਲ ਵਿੱਚ ਸਿਰਫ਼ ਦੋ ਰਾਖਵੀਂ ਛੁੱਟੀਆਂ ਹੀ ਲੈ ਸਕਦੇ ਹਨ। ਕੁੱਲ ਮਿਲਾ ਕੇ ਲਗਭਗ 40 ਰਾਖਵੀਂ ਛੁੱਟੀਆਂ ਹੁੰਦੀਆਂ ਹਨ। ਉਦਾਹਰਣ ਵਜੋਂ, ਕਰਵਾ ਚੌਥ ਵਾਲੇ ਦਿਨ ਵੀ ਰਾਖਵੀਂ ਛੁੱਟੀ ਸੀ, ਜਦੋਂ ਦਫਤਰ ਖੁੱਲ੍ਹੇ ਸਨ ਅਤੇ ਜ਼ਿਆਦਾਤਰ ਮਹਿਲਾ ਮੁਲਾਜ਼ਮਾਂ ਨੇ ਰਾਖਵੀਂ ਛੁੱਟੀ ਲਈ ਸੀ।