ਨਵੀਂ ਦਿੱਲੀ, 1 ਜੂਨ

ਚੋਣ ਕਮਿਸ਼ਨ ਨੇ ਅੱਜ ਭਰੋਸਾ ਜਤਾਇਆ ਕਿ ਅਗਲੇ ਸਾਲ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਸਮੇਂ ਸਿਰ ਕਰਵਾ ਲਈਆਂ ਜਾਣਗੀਆਂ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਜ਼ੋਰ ਦੇ ਕੇ ਕਿਹਾ ਕਿ ਯੂਪੀ ਤੇ ਪੰਜਾਬ ਸਣੇ ਬਾਕੀ ਥਾਵਾਂ ’ਤੇ ਚੋਣਾਂ ਕਮਿਸ਼ਨ ਸਮੇਂ ਸਿਰ ਕਰਵਾ ਲਏਗਾ ਕਿਉਂਕਿ ਬਿਹਾਰ, ਪੱਛਮੀ ਬੰਗਾਲ ਤੇ ਚਾਰ ਹੋਰਨਾਂ ਥਾਵਾਂ ’ਤੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਚੋਣਾਂ ਕਰਵਾ ਕੇ ਕਾਫ਼ੀ ਤਜਰਬਾ ਹਾਸਲ ਕਰ ਲਿਆ ਗਿਆ ਹੈ। ਗੋਆ, ਮਨੀਪੁਰ, ਪੰਜਾਬ ਤੇ ਉਤਰਾਖੰਡ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ 2022 ਵਿਚ ਖ਼ਤਮ ਹੋ ਰਿਹਾ ਹੈ।