ਬਠਿੰਡਾ, 5 ਮਾਰਚ
ਕੇਰਲ ਵਿਚ 27 ਤੋਂ 4 ਮਾਰਚ ਤਕ ਹੋਈ 12ਵੀਂ ਆਲ ਇੰਡੀਆ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੰਜਾਬ ਪੁਲੀਸ ਦੀਆਂ ਮਹਿਲਾ ਨਿਸ਼ਾਨੇਬਾਜ਼ਾਂ ਨੇ ਚਾਰ ਸੋਨ ਤਗ਼ਮੇ ਹਾਸਲ ਕੀਤੇ ਹਨ। ਇਨ੍ਹਾਂ ਵਿਚੋਂ 2 ਤਗ਼ਮੇ ਟੀਮ ਪੱਧਰ ਅਤੇ ਦੋ ਵਿਅਕਤੀਗਤ ਪੱਧਰ ’ਤੇ ਜਿੱਤੇ ਗਏ ਹਨ। ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਡੀਐੱਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚੋਂ ਉਨ੍ਹਾਂ ਸਮੇਤ ਸਬ ਇੰਸਪੈਕਟਰ ਅੰਜੁਮ ਮੋਦਗਿਲ ਅਤੇ ਹੈੱਡ ਕਾਂਸਟੇਬਲ ਰਜਨੀ ਨੇ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਇਲਾਵਾ 50 ਮੀਟਰ ਰਾਈਫਲ ਮੁਕਾਬਲੇ ’ਚੋਂ ਡੀਐੱਸਪੀ ਅਵਨੀਤ ਕੌਰ ਸਿੱਧੂ, ਸਬ ਇੰਸਪੈਕਟਰ ਅੰਜੁਮ ਮੋਦਗਿਲ ਅਤੇ ਕਾਂਸਟੇਬਲ ਗੁਰਮੀਤ ਕੌਰ ਨੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਵਿਅਕਤੀਗਤ ਪੱਧਰ ਦੇ 10 ਮੀ