ਪੰਜਾਬ ਦੇ ਲਗਾਤਾਰ ਵਿਰੋਧ ਤੋਂ ਬਾਅਦ BBMB ਨੇ ਭਾਖੜਾ ਡੈਮ ਤੋਂ ਵਾਧੂ ਪਾਣੀ ਨਾ ਛੱਡਣ ਦੀ ਗੱਲ ਮੰਨ ਲਈ ਹੈ। BBMB ਤੇ ਸੂਬੇ ਵਿਚਾਲੇ ਸਿਰਫ 5 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਣ ‘ਤੇ ਬਣੀ ਸਹਿਮਤੀ ਬਣੀ ਹੈ। ਦੱਸ ਦੇਈਏ ਕਿ ਪੰਜਾਬ 45 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਰਿਲੀਜ਼ ਨਾ ਕਰਨ ‘ਤੇ ਅੜਿਆ ਰਿਹਾ, ਜਦਿਕ BBMB ਨੇ ਭਾਖੜਾ ਡੈਮ ’ਚੋਂ 70 ਹਜ਼ਾਰ ਕਿਊਸਕ ਪਾਣੀ ਛੱਡਣ ਬਾਰੇ ਕਹਿ ਰਿਹਾ ਸੀ।
BBMB ਦੀ 45000 ਕਿਊਸਿਕ ਪਾਣੀ ਛੱਡਣ ਦੀ ਪਲਾਨਿੰਗ ਸੀ। BBMB ਵੱਲੋਂ ਛੱਡਿਆ 40 ਹਜਾਰ ਕਿਊਸਿਕ ਪਾਣੀ ਪਹਿਲਾਂ ਹੀ ਸੂਬੇ ਵਿਚ ਚੱਲ ਰਿਹਾ ਹੈ ਪਰ ਜਦੋਂ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਤਾਂ BBMB 5000 ਕਿਊਸਿਕ ਪਾਣੀ ਛੱਡਣ ਲਈ ਮੰਨ ਗਿਆ। ਇਸ ਹਿਸਾਬ ਨਾਲ ਪੰਜਾਬ ਵਿਚ 45000 ਕਿਊਸਿਕ ਪਾਣੀ ਹੋ ਜਾਵੇਗਾ।
ਦੱਸ ਦੇਈਏ ਕਿ BBMB ਵੱਲੋਂ ਵਾਧੂ ਪਾਣੀ ਛੱਡਣ ਕਰਕੇ ਪੰਜਾਬ ਵਿਚ ਹੜ੍ਹ ਵਾਲੇ ਹਲਾਤ ਬਣੇ ਹਨ, ਜਿਸ ਨਾਲ ਬੰਨ੍ਹ ਟੁੱਟ ਗਏ। BBMB ਵੱਲੋਂ ਪਹਿਲਾਂ ਹੀ ਛੱਡਿਆ ਗਿਆ ਪਾਣੀ ਅਜੇ ਤੱਕ ਸੂਬੇ ਦੇ ਖੇਤਾਂ ਤੋਂ ਨਹੀਂ ਨਿਕਲਿਆ ਤਾਂ ਜੇਕਰ ਹੋਰ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਵਿਚ ਉਨ੍ਹਾਂ ਇਲਾਕਿਆਂ ਵਿਚ ਹੋਰ ਪਾਣੀ ਭਰ ਜਾਣਾ ਸੀ ਜੋ ਦਰਿਆਵਾਂ ਦੇ ਨੇੜੇ ਹਨ। ਇਸੇ ਕਰਕੇ ਪੰਜਾਬ ਨੇ ਇਸ ਦਾ ਜੋਰਦਾਰ ਵਿਰੋਧ ਕੀਤਾ।