ਚੰਡੀਗੜ੍ਹ, 8 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ, ਲੜਕੇ ਤੇ ਨੂੰਹ ਨੂੰ ਕਰੋਨਾ ਹੋ ਗਿਆ ਹੈ ਜਦਕਿ ਮੁੱਖ ਮੰਤਰੀ ਦੀ ਆਪਣੀ ਰਿਪੋਰਟ ਨੈਗੇਟਿਵ ਆਈ ਹੈ। ਪੰਜਾਬ ਵਿਚ ਵੀ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਮੁਹਾਲੀ ਦੀ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਕਮਲਜੀਤ ਕੌਰ, ਲੜਕਾ ਨਵਜੀਤ ਸਿੰਘ ਤੇ ਨੂੰਹ ਸਿਮਰਨਧੀਰ ਕੌਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ।